ਸਿੱਖਿਆ ਅਫ਼ਸਰ ਨੇ ਸਕੂਲਾਂ ਦਾ ਨਿਰੀਖਣ ਕੀਤਾ

0
95

ਮੱਕੋਵਾਲ ਸਕੂਲ ਵਿੱਚ ਕੁੜੀ ਤੋਂ ਪਹਾੜੇ ਸੁਣਦੇ ਹੋਏ ਡੀਈਓ ਦਿਨੇਸ਼ ਕੁਮਾਰ।

ਚਮਕੌਰ ਸਾਹਿਬ, 25 ਅਕਤੂਬਰ
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦਿਨੇਸ਼ ਕੁਮਾਰ ਨੇ ਚਮਕੌਰ ਸਾਹਿਬ ਬਲਾਕ ਦੇ ਕਈ ਸਕੂਲਾਂ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੇ ਨਤੀਜਿਆਂ ਵਿੱਚ ਸੁਧਾਰ ਸਬੰਧੀ ਅਧਿਆਪਕਾਂ ਨਾਲ ਚਰਚਾ ਕੀਤੀ। ਸਕੂਲ ਦੇ ਵਿਦਿਆਰਥੀਆਂ ਕੋਲੋਂ ਪੰਜਾਬੀ, ਅੰਗਰੇਜ਼ੀ, ਹਿੰਦੀ ਦੇ ਪੈਰ੍ਹੇ ਸੁਣੇ ਤੇ ਕਈ ਸਕੂਲਾਂ ਵਿੱਚ ਬੱਚਿਆਂ ਤੋਂ ਸਵਾਲ ਕਢਵਾ ਕੇ ਦੇਖੇ ਤੇ ਪਹਾੜੇ ਵੀ ਸੁਣੇ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਡਰੀਮ ਪ੍ਰਾਜੈਕਟ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਵਿੱਚ ਰੂਪਨਗਰ ਜ਼ਿਲ੍ਹਾ ਅਧਿਆਪਕਾਂ ਦੀ ਮਿਹਨਤ ਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਚੰਗੇ ਸਹਿਯੋਗ ਸਦਕਾ ਪਹਿਲੇ ਸਥਾਨ ’ਤੇ ਹੈ। ਉਨ੍ਹਾਂ ਕਿਹਾ ਕਿ ਹੁਣ ਪਹਿਲੀ ਨਵੰਬਰ ਤੋਂ ਮੱਧਵਰਤੀ ਜਾਂਚ ਹੋਵੇਗੀ ਜਿਸ ਵਿੱਚ ਸਿੱਖਿਆ ਵਿਭਾਗ ਵੱਲੋਂ ਭੇਜੇ ਜਾਂਚ ਪੱਤਰ ਰਾਹੀਂ ਜਾਂਚ ਕੀਤੀ ਜਾਵੇਗੀ। ਸਰਕਾਰੀ ਪ੍ਰਾਇਮਰੀ ਸਕੂਲ ਮੱਕੋਵਾਲ, ਬੇਲਾ, ਸੁਲਤਾਨਪੁਰ ਤੇ ਬਜ਼ੀਦਪੁਰ ਵਿੱਚ ਉਨ੍ਹਾਂ ਅਧਿਆਪਕਾਂ ਨੂੰ ਟੀਚੇ ਤੋਂ ਪਿੱਛੇ ਰਹੇ ਬੱਚਿਆਂ ’ਤੇ ਵੱਧ ਫੋਕਸ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦਿਨ ਪ੍ਰਤੀ ਦਿਨ ਸਾਰੇ ਹੀ ਬਲਾਕਾਂ ਵਿੱਚ ਮੁੱਢਲੇ ਪੱਧਰ ਦੇ ਬੱਚਿਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।

LEAVE A REPLY