ਨਾਜਾਇਜ਼ ਸ਼ਰਾਬ ਦੀਆਂ 550 ਪੇਟੀਆਂ ਬਰਾਮਦ

0
49

ਪੁਲੀਸ ਵੱਲੋਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਟੈਂਕਰ।

ਫਤਹਿਗੜ੍ਹ ਸਾਹਿਬ, 24 ਅਕਤੂਬਰ
ਜ਼ਿਲ੍ਹੇ ਅਧੀਨ ਆਉਂਦੀ ਚੌਕੀ ਨਬੀਪੁਰ ਦੀ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 550 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸੇ ਦੌਰਾਨ ਕੈਂਟਰ ਚਾਲਕ ਅਤੇ ਉਸ ਦਾ ਇਕ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਐੱਸਪੀ (ਜਾਂਚ) ਹਰਪਾਲ ਸਿੰਘ ਅਤੇ ਏਐੱਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਕੈਂਟਰ ਨੰਬਰ ਪੀਬੀ 05 ਐੱਸ 9021 ਵਿਚ ਕੁੱਝ ਵਿਅਕਤੀ ਨਾਜਾਇਜ਼ ਸ਼ਰਾਬ ਲਿਆ ਰਹੇ ਹਨ। ਨਬੀਪੁਰ ਚੌਂਕੀ ਦੇ ਇੰਚਾਰਜ ਸਾਹਿਬ ਸਿੰਘ ਨੇ ਪੁਲੀਸ ਪਾਰਟੀ ਸਮੇਤ ਬੱਸ ਸਟੈਂਡ ਜਲਵੇੜਾ ਵਿਖੇ ਨਾਕਾਬੰਦੀ ਕੀਤੀ ਅਤੇ ਕੈਂਟਰ ਨੂੰ ਰੋਕ ਕੇ ਉਸ ਵਿਚੋਂ 550 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਪੁਲੀਸ ਨੇ ਦੱਸਿਆ ਕਿ ਕੈਂਟਰ ਵਿੱਚ ਸਵਾਰ ਦੋ ਵਿਅਕਤੀ ਫ਼ਰਾਰ ਹੋ ਗਏ। ਫ਼ਰਾਰ ਹੋਏ ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਵਾਸੀ ਪਿੰਡ ਜਨਸੂਈ ਨੇੜੇ ਰਾਜਪੁਰਾ ਅਤੇ ਕਾਕਾ ਸਿੰਘ ਵਾਸੀ ਪਿੰਡ ਜਾਂਸਲਾ (ਰਾਜਪੁਰਾ) ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਥਾਣਾ ਸਰਹਿੰਦ ਵਿੱਚ ਮਾਮਲਾ ਦਰਜ ਕੀਤਾ ਹੈ।

LEAVE A REPLY