ਸੱਤ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਬਠਿੰਡਾ ’ਚ ਮਾਰਚ ਕੀਤਾ

0
99

ਬਠਿੰਡਾ, 2 ਅਕਤੂਬਰ
ਇੱਥੇ ਇੱਕਤਰ ਹੋਏ 7 ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਤੇ ਸ਼ਹਿਰ ਦੇ ਹਨੂੰਮਾਨ ਚੌਕ ਵਿੱਚ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਦੀ ਅਰਥੀ ਸਾੜੀ।
ਇਸ ਮੌਕੇ 5178 ਅਧਿਆਪਕਾਂ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਮਾਲਵਾ ਜ਼ਿਲ੍ਹੇ ਨਾਲ ਸਬੰਧਤ ਬਠਿੰਡਾ, ਮੁਕਤਸਰ, ਮੋਗਾ, ਫ਼ਰੀਦਕੋਟ, ਮਾਨਸਾ, ਫਿਰੋਜ਼ਪੁਰ, ਫ਼ਾਜ਼ਿਲਕਾ ਜ਼ਿਲ੍ਹੇ ਦੇ ਸਾਰੇ ਅਧਿਆਪਕਾਂ ਨੇ ਕਾਲੇ ਚੋਲੇ ਪਾ ਕੇ ਮੋਢੇ ’ਤੇ ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਟੀਚਰ ਹੋਮ ਤੋਂ ਮਾਲ ਰੋਡ, ਗਾਂਧੀ ਮਾਰਕੀਟ, ਧੋਬੀ ਬਾਜ਼ਾਰ, ਮੈਹਣਾ ਚੌਕ ਤੋਂ ਬਾਅਦ ਹਨੂੰਮਾਨ ਚੌਕ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਮਾਰਚ ਕਰਕੇ ਅਰਥੀ ਸਾੜੀ। ਅਧਿਆਪਕਾਂ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਪੰਜਾਬ ਦੇ ਸਭ ਤੋਂ ਪਹਿਲੇ ਟੈੱਟ ਪਾਸ 5178 ਅਧਿਅਪਕਾਂ ਨੂੰ ਸੂਬਾ ਸਰਕਾਰ ਨੇ 2011 ਵਿੱਚ 3 ਸਾਲ ਲਈ 6000 ਹਜ਼ਾਰ ਤਨਖ਼ਾਹ ਉਪਰ ਠੇਕੇ ’ਤੇ ਰੱਖਿਆ ਸੀ ਤੇ 2017 ਵਿੱਚ ਰੈਗਲੂਰ ਕਰਨਾ ਸੀ, ਪਰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ। ਹੁਣ ਤਾਂ ਤਨਖ਼ਾਹ ਵੀ ਬੰਦ ਕਰ ਦਿੱਤੀ ਹੈ, ਜਿਸ ਕਾਰਨ ਉਹ ਸੜਕਾਂ ’ਤੇ ਆ ਗਏ ਹਨ। ਇਸ ਮੌਕੇ ਅਧਿਆਪਕਾਂ ਦੇ ਵਫ਼ਦ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਜਾ ਕੇ ਤਹਿਸੀਲਦਾਰ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ। ਤਹਿਸੀਲ ਨੇ ਸਿੱਖਿਆ ਮੰਤਰੀ ਓ. ਪੀ ਸੋਨੀ ਨਾਲ ਮੀਟਿੰਗ ਲਈ 4 ਅਕਤੂਬਰ ਦਾ ਸਮਾਂ ਲੈ ਕੇ ਦਿੱਤਾ।
ਇਸ ਮੌਕੇ ਪਰਦਮਨ ਪਾਲ ਸਿੰਘ ਫਿਰੋਜ਼ਪੁਰ, ਗੁਰਚਰਨ ਸਿੰਘ ਕਲਸੀ ਮੁਕਤਸਰ ਤੇ ਅਮਰ ਵਰਮਾ ਫ਼ਾਜ਼ਿਲਕਾ ਵੀ ਹਾਜ਼ਰ ਸਨ।

LEAVE A REPLY