ਨੂਰਪੁਰ ਬੇਦੀ ਦੀ ਸਫ਼ਾਈ ਵਿਵਸਥਾ ਰੱਬ ਆਸਰੇ

0
57

ਸੜਕ ਦੇ ਕਿਨਾਰੇ ਸੁੱਟਿਆ ਹੋਇਆ ਕੂੜਾ।

ਨੂਰਪੁਰ ਬੇਦੀ 28 ਸਤੰਬਰ
ਬਲਾਕ ਨੂਰਪੁਰ ਬੇਦੀ ਸ਼ਹਿਰ 137 ਪਿੰਡਾਂ ਦਾ ਮੋਹਰੀ ਸ਼ਹਿਰ ਹੈ, ਪਰ ਇਸ ਨੂਰਪੁਰ ਬੇਦੀ ਸ਼ਹਿਰ ਦੀ ਸਫ਼ਾਈ ਰੱਬ ਆਸਰੇ ਹੈ, ਜਿਸ ਵੱਲ ਕੋਈ ਵੀ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਾਂ ਚਲਾਇਆ ਜਾ ਰਿਹਾ ਹੈ, ਪਰ ਗੰਦੀ ਫੈਲਾਉਣ ਵਾਲੇ ਲੋਕਾਂ ਨੂੰ ਰੋਕਣ ’ਚ ਸਿਹਤ ਅਧਿਕਾਰੀ ਅਸਮਰਥ ਸਾਬਤ ਹੋ ਰਹੇ ਹਨ। ਸ਼ਹਿਰ ਵਿੱਚ ਕਈ ਥਾਈਂ ਘਰਾਂ ਦੀ ਸਫ਼ਾਈ ਮਗਰੋਂ ਕੂੜਾ ਸੜਕਾਂ ’ਤੇ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਭਿਆਨਕ ਬਿਆਰੀਆਂ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਡੀਸੀ ਰੂਪਨਗਰ ਨੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਸਨ, ਪਰ ਸਥਾਨਕ ਪੁਲੀਸ ਇਸ ਨੂੰ ਹਟਾਉਣ ’ਚ ਨਾਕਾਮ ਰਹੀ ਹੈ। ਇਸੇ ਤਰ੍ਹਾਂ ਨੂਰਪੁਰ ਬੇਦੀ ਦੇ ਪਵਿੱਤਰ ਅਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ ਨੂੰ ਜਾਣ ਵਾਲੀ ਸੜਕ ’ਤੇ ਕੁੱੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਆਉਣ ਜਾਣ ਵਾਲੀ ਸੰਗਤ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ।
ਨੂਰਪੁਰ ਬੇਦੀ ਵਾਸੀਆਂ ਨੇ ਡੀਸੀ ਰੂਪਨਗਰ ਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਨੂਰਪੁਰ ਬੇਦੀ ਦੀ ਸੁੰਦਰਤਾ ਨੂੰ ਨਸ਼ਟ ਕਰਨ ਵਾਲੇ ਲੋਕਾਂ ਨੂੰ ਠੱਲ੍ਹ ਪਾਈ ਜਾਵੇ। ਇਸ ਸਬੰਧੀ ਐੱਸਆਈ ਦਿਆਲ ਸਿੰਘ ਤੇ ਹੈਲਥ ਵਰਕਰ ਹਰਮਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਵਲੋਂ ਘਰਾਂ ਦੇ ਬਾਹਰ ਜੋ ਕੂੜਾ ਸਿੱਟਿਆ ਜਾਂਦਾ ਹੈ। ਉਨ੍ਹਾਂ ਨੂੰ ਅਸੀਂ ਚੇਤਾਵਨੀ ਦੇ ਦਿੱਤੀ ਹੈ। ਜੇਕਰ ਉਹ ਫਿਰ ਵੀ ਨਹੀਂ ਰੁਕਦੇ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਤੇ ਸਜ਼ਾ ਵੀ ਕੀਤੀ ਜਾ ਸਕਦੀ ਹੈ।

LEAVE A REPLY