ਦਿਹਾੜੀਦਾਰ ਕਾਮਿਆਂ ਵੱਲੋਂ ਚੀਫ਼ ਇੰਜਨੀਅਰ ਦਫ਼ਤਰ ਦਾ ਘਿਰਾਓ

0
87
ਚੀਫ਼ ਇੰਜਨੀਅਰ ਦਾ ਦਫ਼ਤਰ ਘੇਰ ਕੇ ਰੋਸ ਪ੍ਰਦਸ਼ਨ ਕਰਦੇ ਹੋਏ ਡੇਲੀੇਵੇਜ਼ ਕਾਮੇ। -ਫੋਟੋ: ਸੈਣੀ

ਚੀਫ਼ ਇੰਜਨੀਅਰ ਦਾ ਦਫ਼ਤਰ ਘੇਰ ਕੇ ਰੋਸ ਪ੍ਰਦਸ਼ਨ ਕਰਦੇ ਹੋਏ ਡੇਲੀੇਵੇਜ਼ ਕਾਮੇ।

ਨੰਗਲ,  2 ਜੁਲਾਈ
ਬੀਬੀਐਮਬੀ ਡੇਲੀਵੇਜ਼ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਚੀਫ਼ ਇੰਜਨੀਅਰ ਦੇ ਦਫ਼ਤਰ ਦੇ ਚਾਰੇ ਗੇਟਾਂ ਦਾ ਘਿਰਾਓ ਕਰ ਕੇ ਰੋਸ  ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਧਾਨ ਰਾਮ ਚੰਦਰ ਨੇ ਕਿਹਾ ਵਿਭਾਗ ਵੱਲੋਂ ਸਾਡੇ 90 ਦੇ ਲਗਪਗ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ  ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੀਨੀਅਰਤਾ ਸੂਚੀ ਨੂੰ  ਅਣਦੇਖਿਆ ਕੀਤਾ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਤੇਜ਼ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਯੂਨੀਅਨ ਵੱਲੋਂ ਬੀਬੀਐਮਬੀ ਅਧਿਕਾਰੀ ਹੁਸਨ ਲਾਲ ਕੰਬੋਜ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਸਖ਼ਤੀ ਕਾਰਨ ਇਹ ਨਾ ਹੋ  ਸਕਿਆ। ਇਸ ਮਗਰੋਂ ਵਰਕਰਾਂ ਵੱਲੋਂ ਚੀਫ਼ ਇੰਜਨੀਅਰ ਦੇ ਦਫ਼ਤਰ ਦੇ ਚਾਰੇ ਗੇਟਾਂ ਦਾ ਘਿਰਾਓ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਵਰਕਰਾਂ ਨੇ  ਸੀਨੀਅਰ ਡੇਲੀਵੇਜ਼ ਵਰਕਰਾਂ ਨੂੰ ਪਹਿਲ ਦੇ ਆਧਾਰ ’ਤੇ ਕੰਮ ਦੇਣ ਦੀ ਮੰਗ ਕੀਤੀ।  ਇਸ ਮੌਕੇ ਸੁਰੇਸ਼ ਕੁਮਾਰ, ਸੰਨੀ ਕੁਮਾਰ, ਸ਼ਾਮ ਲਾਲ ਤੇ ਧੀਰਜਆਦਿ ਹਾਜ਼ਰ ਸਨ।

LEAVE A REPLY