ਸੂਰੇਵਾਲ ਦਾ ਰਮਨ ਲੈਫਟੀਨੈਂਟ ਹੋਇਆ ਭਰਤੀ

0
229

ਨੰਗਲ, 12 ਮਾਰਚ
11203612CD _12 NGL 1( MARCH)ਨੰਗਲ ਦੇ ਨਾਲ ਲਗਦੇ ਪਿੰਡ ਸੂਰੇਵਾਲ ਦੇ ਰਹਿਣ ਵਾਲੇ ਓਮ ਪ੍ਰਕਾਸ਼ ਤੇ ਤਾਰੋ ਦੇਵੀ ਦੇ ਘਰ ਪੈਦਾ ਹੋਏ ਰਮਨ ਕੁਮਾਰ ਨੇ ਫ਼ੌਜ ਵਿੱਚ ਲੈਫਟੀਨੈਂਟ ਭਰਤੀ ਹੋ ਕੇ ਪਰਿਵਾਰ ਦਾ ਮਾਣ ਵਧਾਇਆ ਹੈ। ਰਮਨ ਦੇ ਪਿਤਾ ਖੇਤੀਬਾੜੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਰਮਨ ਪੜ੍ਹਨ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਉਨ੍ਹਾਂ ਕਿਹਾ ਕਿ ਰਮਨ ਨੇ ਦਸਵੀਂ ਆਪਣੇ ਪਿੰਡ ਸੂਰੇਵਾਲ ਦੇ ਡੀਏਵੀ ਸਕੂਲ ਤੋਂ ਪਾਸ ਕੀਤੀ ਤੇ ਬਾਅਦ ਵਿੱਚ ਨੰਗਲ ਹਾਈ ਸਕੂਲ ਵਿੱਚ ਦਾਖ਼ਲ ਹੋ ਗਿਆ। ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਉਹ 2011 ਵਿੱਚ ਨੇਵੀਂ ’ਚ ਭਰਤੀ ਹੋਇਆ। ਨੌਕਰੀ ਦੇ ਨਾਲ ਨਾਲ ਉਹ ਅਗਲੇਰੀ ਪੜ੍ਹਾਈ ਵੀ ਕਰਦਾ ਰਿਹਾ ਤੇ ਗ੍ਰੈਜੂਏਸ਼ਨ ਪਾਸ ਕਰਨ ਤੋਂ ਬਾਅਦ ਉਸ ਨੇ ਫ਼ੌਜ ਵਿੱਚ ਸੀਡੀਐਸ ਦਾ ਪੇਪਰ ਪਾਸ ਕੀਤਾ। ਰਮਨ ਕੁਮਾਰ ਦੇ ਲੈਫਟੀਨੈਂਟ ਭਰਤੀ ਹੋਣ ਤੇ ਪ੍ਰਿੰਸੀਪਲ ਵਿਜੇ ਕੁਮਾਰ (ਕੰਨਿਆ ਸਕੂਲ), ਅਧਿਆਪਕ ਰਾਜ ਕੁਮਾਰ, ਪ੍ਰਿੰਸੀਪਲ ਕਿਰਨ ਸ਼ਰਮਾ, ਅਧਿਆਪਕ ਸੁਧੀਰ ਸ਼ਰਮਾ ਆਦਿ ਨੇ ਵੀ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ।

LEAVE A REPLY