ਗਗਨੇਜਾ,ਸੁਲਤਾਨ,ਗੋਸਾਈ ਸ਼ਰਮਾ ਦੇ ਕਤਲ ਕਾਂਡ ਨੂੰ ਪੁਲਿਸ ਕੀਤਾ ਹੱਲ

0
701

ਚੰਡੀਗੜ੍ਹ- ਪੰਜਾਬ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਸੂਬੇ ਵਿਚ ਹੋਏ ਹਾਈਪ੍ਰੋਫਾਈਲ ਕਤਲਾਂ ਨੂੰ ਹੱਲ ਕਰਦੇ ਹੋਏ ਚਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਚੰਡੀਗ਼ੜ੍ਹ ‘ਚ ਪ੍ਰੈਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਹੋਏ ਜਗਦੀਸ਼ ਗਗਨੇਜਾ, ਰਵਿੰਦਰ ਗੋਸਾਈਂ, ਸੁਲਤਾਨ ਮੀਹ ਅਤੇ ਅਮਿਤ ਸ਼ਰਮਾ ਦੇ ਕਾਤਲਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਮੁਤਾਬਕ ਕੁੱਲ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਸ ਪਿੱਛੇ ਆਈ. ਐੱਸ. ਆਈ. ਦੀ ਸਾਜ਼ਿਸ਼ ਹੋਣ ਦੀ ਗੱਲ ਵੀ ਆਖੀ ਹੈ।ਉਕਤ ਸਾਰੀ ਵਾਰਦਾਤਾਂ ਦੀ ਵਿਉਂਤ ਪਾਕਿਸਤਾਨ ਤੋਂ ਗੰਢੀ ਗਈ ਸੀ ।

LEAVE A REPLY