ਸ਼ੰਘਾਈ ਮਾਸਟਰਜ਼: ਦਿਮਿਤ੍ਰੋਵ ਨੂੰ ਹਰਾ ਕੇ ਨਡਾਲ ਸੈਮੀ ਫਾਈਨਲ ’ਚ

0
389

ਵਿਸ਼ਵ ਦੇ ਨੰਬਰ ਇਕ ਪੁਰਸ਼ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਅੱਜ ਸਖ਼ਤ ਮੁਕਾਬਲੇ ਵਿੱਚ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੂੰ 6-4, 7-6, 6-3 ਤੋਂ ਹਰਾ ਕੇ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ।
16 ਵਾਰ ਦੇ ਗਰੈਂਡਸਲੇਮ ਚੈਂਪੀਅਨ ਨਡਾਲ ਨੇ ਪਿਛਲੇ ਹਫਤੇ ਚਾਈਨਾ ਓਪਨ ਦੇ ਸੈਮੀ ਫਾਈਨਲ ਵਿੱਚ ਵੀ ਦਿਮਿਤ੍ਰੋਵ ਨੂੰ ਤਿੰਨ ਸੈੱਟਾਂ ਦੇ ਸਖ਼ਤ ਮੁਕਾਬਲੇ ਵਿੱਚ ਹਰਾਇਆ ਸੀ ਅਤੇ ਇਸ ਵਾਰ ਵੀ ਦੋਵੇਂ ਖਿਡਾਰੀਆਂ ਵਿਚਕਾਰ ਤਿੰਨ ਸੈੱਟਾਂ ਤੱਕ ਸੰਘਰਸ਼ ਚੱਲਿਆ। ਨਡਾਲ ਨੇ ਮੈਚ ਵਿੱਚ 32 ਵਿਨਰਜ਼ ਲਾਏ ਅਤੇ ਢਾਈ ਘੰਟੇ ਚੱਲ ਇਸ ਮੁਕਾਬਲੇ ਵਿੱਚ ਦੋ ਅਹਿਮ ਬਰੇਕ ਅੰਕ ਵੀ ਹਾਸਲ ਕੀਤੇ। ਨਡਾਲ ਨੇ ਇਸ ਜਿੱਤ ਨਾਲ ਦਿਮਿਤ੍ਰੋਵ ਖ਼ਿਲਾਫ਼ 15 ਮੈਚ ਜਿੱਤਣ ਦਾ ਰਿਕਾਰਡ ਵੀ ਬਣਾ ਲਿਆ ਹੈ। ਬੁਲਗਾਰਿਆਈ ਖਿਡਾਰੀ ਨੇ ਮੈਚ ਵਿੱਚ 13 ਏਸ ਲਾਏ ਅਤੇ ਦੂਜੇ ਸੈੱਟ ਵਿੱਚ 0-3 ਤੋਂ ਪਛੜਨ ਦੇ ਬਾਵਜੂਦ 7-6 ਤੋਂ ਸੈੱਟ ਜਿੱਤ ਕੇ ਮੈਚ ਨੂੰ ਟਾਈ ਬਰੇਕ ਵਿੱਚ ਪਹੁੰਚ ਦਿੱਤਾ।
ਫੈਸਲਾਕੁਨ ਸੈੱਟ ਵਿੱਚ 2-3 ਤੋਂ ਪਛੜਨ ਤੋਂ ਬਾਅਦ ਦਿਮਿਤ੍ਰੋਵ ਦਾ ਫੋਰਹੈਂਡ ਨੈੱਟ ਵਿੱਚ ਅਟਕ ਗਿਆ ਜਿਸ ਤੋਂ ਨਡਾਲ ਨੂੰ ਬੜ੍ਹਤ ਦਾ ਮੌਕਾ ਮਿਲ ਗਿਆ। 30 ਸਾਲਾ ਨਡਾਲ ਹੁਣ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨਾਲ ਭਿੜੇਗਾ ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ਵਿੱਚ ਐਲਬਰਟ ਰਾਮੋਸ ਵਿਨੋਲਾਸ ਨੂੰ 6-3, 6-4 ਤੋਂ ਹਰਾਇਆ।

LEAVE A REPLY