ਗੌਲਫ: ਅਜੀਤੇਸ਼ ਸੰਧੂ ਨੇ ਜਿੱਤਿਆ ਏਸ਼ੀਆ ਟੂਰ ਖ਼ਿਤਾਬ

0
468

ਭਾਰਤੀ ਗੌਲਫਰ ਅਜੀਤੇਸ਼ ਸੰਧੂ ਨੇ ਇੱਥੇ ਦੋ ਅੰਡਰ 70 ਦਾ ਸਕੋਰ ਬਣਾ ਕੇ ‘ਯੀਐਂਗਡਰ ਟੂਰਨਾਮੈਂਟ ਪਲੇਅਰਜ਼ ਚੈਂਪੀਅਨਸ਼ਿਪ’ ਜਿੱਤ ਕੇ ਆਪਣਾ ਪਹਿਲਾ ਏਸ਼ਿਆਈ ਟੂਰ ਖ਼ਿਤਾਬ ਹਾਸਲ ਕੀਤਾ। ਇਸ 28 ਸਾਲਾ ਖਿਡਾਰੀ ਦਾ ਕੁਲ ਸਕੋਰ 11 ਅੰਡਰ 277 ਰਿਹਾ ਅਤੇ ਉਸ ਨੇ ਅਮਰੀਕਾ ਦੇ ਜੋਹੈਨਸ ਵੀਰਮੈਨ ਨੂੰ ਇੱਕ ਸ਼ਾਟ ਨਾਲ ਪਛਾੜਿਆ। ਇਸ ਜਿੱਤ ਨਾਲ ਸੰਧੂ ਨੂੰ 90,000 ਅਮਰੀਕੀ ਡਾਲਰ ਅਤੇ ਏਸ਼ਿਆਈ ਟੂਰ ਵਿੱਚ ਦੋ ਸਾਲ ਦੀ ਜੇਤੂ ਛੋਟ ਮਿਲੇਗੀ। ਗਗਨਜੀਤ ਭੁੱਲਰ ਤੋਂ ਬਾਅਦ ਸੰਧੂ ਦੂਜਾ ਭਾਰਤੀ ਖਿਡਾਰੀ ਹੈ, ਜਿਸ ਨੇ ਯੀਂਗਡੇਰ ਟੂਰਨਾਮੈਂਟ ਜਿੱਤਿਆ ਹੈ। ਸੰਧੂ ਨੇ ਕਿਹਾ, ‘ਇਹ ਸਭ ਸ਼ਾਨਦਾਰ ਹੈ, ਮੈਂ ਕਾਫ਼ੀ ਘਾਬਰਿਆ ਹੋਇਆ ਸੀ ਪਰ ਭਾਰਤ ਤੋਂ ਮੈਨੂੰ ਖਾਸਾ ਸਮਰਥਨ ਮਿਲਿਆ। ਮੈਨੂੰ ਉਨ੍ਹਾਂ ਲੋਕਾਂ ਨੇ ਵੀ ਸੁਨੇਹੇ ਘੱਲੇ, ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ। ਇਸ ਨਾਲ ਮੈਨੂੰ ਸ਼ਾਂਤ ਚਿਤ ਰਹਿਣ ਵਿੱਚ ਮਦਦ ਮਿਲੀ। ਮੈਨੂੰ ਖ਼ੁਦ ’ਤੇ ਮਾਣ ਹੈ ਕਿ ਮੈਂ ਆਪਣੀ ਖੇਡ ’ਤੇ ਧਿਆਨ ਕੇਂਦਰਤ ਕਰ ਸਕਿਆ।

LEAVE A REPLY