ਪੰਜਾਬ ਪਿਛਲੀ ਕਤਾਰ ਵਿੱਚ ਲਿਆ ਖੜ੍ਹਾ ਕਰ ਦਿੱਤਾ

0
1065

ਗੁਰਦਾਸਪੁਰ ਦੀ ਜਿਮਨੀ ਚੋਣ ਸੁਨੀਲ ਜਾਖੜ ਭਾਰੀ ਬਹੁਮਤ ਨਾਲ ਜਿੱਤਣਗੇ। ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਾਨਕੇ ਪਿੰਡ ਚੂਲੜ੍ਹ ਕਲਾਂ ਵਿਖੇ ਇੱਕ ਪਰਿਵਾਰਕ ਸਮਾਗਮ ਵਿੱਚ ਪਹੁੰਚਣ ਤੋਂ ਬਾਅਦ ਪੱੱਤਰਕਾਰਾਂ ਨਾਲ ਸ਼ਾਂਝੇ ਕੀਤੇ। ਉਨ੍ਹਾਂ ਪਟਿਆਲਾ ਧਰਨੇ ਵਿੱਚ ਸ਼ਾਮਿਲ ਹੋਏ ਕਿਸਾਨ ਦੀ ਮੌਤ ਦੇ ਸਬੰਧ ਵਿੱਚ ਕਿਹਾ ਕਿ ਉਨ੍ਹਾਂ ਦੀ ਮੌਤ ਕਰਜ਼ੇ ਦੀ ਵਜ੍ਹਾਂ ਕਰਕੇ ਨਹੀਂ ਸਗੋਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਕਿਸਾਨੀ ਕਰਜੇ ਦੇ ਸਬੰਧ ਵਿੱਚ ਦੱੱਸਿਆ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਪੂਰੀ ਹਮਦਰਦੀ ਹੈ। ਸੂਬਾ ਸਰਕਾਰ ਪੰਜਾਬ ਦੇ ਸਵਾ ਦਸ ਲੱਖ ਕਿਸਾਨਾਂ ਦਾ ਦੋ ਦੋ ਲੱਖ ਮਾਫ ਕਰਨ ਵਾਲੀ ਇੱਕੋ ਇੱਕ ਸਰਕਾਰ ਹੈ। ਰਾਜਸਥਾਨ, ਤਾਮਿਲਨਾਡੁ ਆਦਿ ਸਰਕਾਰਾਂ ਨੇ ਆਪਣੇ ਸੂਬੇ ਦੇ ਕਿਸਾਨਾਂ ਦੇ ਮਸਾਂ ਪੰਜਾਹ-ਪੰਜਾਹ ਹਜ਼ਾਰ ਰੁਪਏ ਮਾਫ ਕਰਨ ਦਾ ਹੀ ਐਲਾਨ ਕੀਤਾ ਹੈ। ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਖਜਾਨਾ ਖਾਲੀ ਹੀ ਛੱਡ ਕੇ ਨਹੀਂ ਗਈ ਸਗੋਂ ਪੰਜਾਬ ਸਿਰ ਕਰਜੇ ਦੇ ਰੁਪ ਵਿੱਚ ਭਾਰੀ ਰਕਮ ਖੜ੍ਹੀ ਕਰਕੇ ਗਈ ਸੀ |
ਪਹਿਲੇ ਨੰਬਰ ਤੇ ਰਹਿਣ ਵਾਲੇ ਪੰਜਾਬ ਨੂੰ ਅਕਾਲੀ ਭਾਜਪਾ ਵਾਲਿਆਂ ਨੇ ਪਿਛਲੀ ਕਤਾਰ ਵਿੱਚ ਲਿਆ ਖੜ੍ਹਾ ਕਰ ਦਿੱਤਾ

LEAVE A REPLY