ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਲਾਹੌਰ ਲਈ ਮਾਰਚ ਸ਼ੁਰੂ

0
531

ਇਸਲਾਮਾਬਾਦ, 9 ਅਗਸਤ
ਪਾਕਿਸਤਾਨ ਦੇ ਲਾਂਭੇ ਕੀਤੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਲੋਕਾਂ ’ਚ ਆਪਣੀ ਮਕਬੂਲੀਅਤ ਦਿਖਾਉਣ ਲਈ ਅੱਜ ਇਸਲਾਮਾਬਾਦ ਤੋਂ ਮਸ਼ਹੂਰ ਜੀਟੀ ਰੋਡ ਰਾਹੀਂ ਲਾਹੌਰ ਲਈ ਮਾਰਚ ਸ਼ੁਰੂ ਕੀਤਾ। ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ’ਚ ਬੰਬ ਧਮਾਕੇ ਮਗਰੋਂ ਸੁਰੱਖਿਆ ਖ਼ਦਸ਼ਿਆਂ ਨੂੰ ਦਰਕਿਨਾਰ ਕਰਦਿਆਂ ਸ਼ਰੀਫ਼ ਨੇ ਆਪਣਾ ਰੋਡ ਸ਼ੋਅ ਜਾਰੀ ਰੱਖਿਆ। ਲਾਹੌਰ ’ਚ ਰੈਲੀ ਦੇ ਸਥਾਨ ਅਤੇ ਸਮੇਂ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਉਂਜ ਜੀਟੀ ਰੋਡ ਰਾਹੀਂ ਇਸਲਾਮਾਬਾਦ ਤੋਂ ਲਾਹੌਰ ਪੁੱਜਣ ’ਤੇ ਪੰਜ ਘੰਟਿਆਂ ਦਾ ਸਮਾਂ ਲਗਦਾ ਹੈ ਪਰ ਪ੍ਰਬੰਧਕਾਂ ਮੁਤਾਬਕ ਸ਼ਰੀਫ਼ ਦੇ ਕਾਫ਼ਲੇ ਨੂੰ ਲਾਹੌਰ ਪੁੱਜਣ ’ਚ ਦੋ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਕਰੀਬ 370 ਕਿਲੋਮੀਟਰ ਲੰਬੇ ਸਫ਼ਰ ’ਤੇ ਨਿਕਲਣ ਤੋਂ ਪਹਿਲਾਂ ਉਨ੍ਹਾਂ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ, ਕੈਬਨਿਟ ਮੰਤਰੀਆਂ ਅਤੇ ਸੀਨੀਅਰ ਪਾਰਟੀ ਆਗੂਆਂ ਨਾਲ ਬੈਠਕ ਕੀਤੀ। ਸੁਪਰੀਮ ਕੋਰਟ ਵੱਲੋਂ ਅਯੋਗ ਠਹਿਰਾਏ ਜਾਣ ਮਗਰੋਂ ਸ਼ਰੀਫ਼ ਦਾ ਆਪਣੇ ਜੱਦੀ ਸ਼ਹਿਰ ਲਾਹੌਰ ਦਾ ਇਹ ਪਹਿਲਾ ਦੌਰਾ ਹੈ। ਸੂਤਰਾਂ ਮੁਤਾਬਕ ਸ਼ਰੀਫ਼ ਨੇ ਆਪਣੇ ਸਾਥੀਆਂ ਨੂੰ ਕਿਹਾ ਹੈ ਕਿ ਉਹ ਪਾਰਟੀ ਵਰਕਰਾਂ ਨੂੰ ਸੱਤਾ ਤੋਂ ਲਾਂਭੇ ਹੋਣ ਸਬੰਧੀ ਜਾਣਕਾਰੀ ਦੇਣਾ ਚਾਹੁੰਦੇ ਹਨ। ਉਧਰ ਸ਼ਰੀਫ਼ ਦੀ ਯਾਤਰਾ ਤੋਂ ਪਰੇਸ਼ਾਨ ਪਾਕਿਸਤਾਨ
ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸ਼ਰੀਫ਼ ਅਦਾਲਤ ਦੇ ਫ਼ੈਸਲੇ ਦਾ ਅਪਮਾਨ ਕਰ ਰਹੇ ਹਨ। ਕੈਨੇਡਾ ਆਧਾਰਿਤ ਮੌਲਾਨਾ ਤਾਹਿਰ-ਉਲ-ਕਾਦਰੀ, ਜੋ ਲਾਹੌਰ ਪਰਤ ਆਏ ਹਨ, ਨੇ ਸ਼ਰੀਫ਼ ਦੇ ਰੋਡ ਸ਼ੋਅ ਦੀ ਨਿਖੇਧੀ ਕੀਤੀ ਹੈ। -ਪੀਟੀਆਈ

LEAVE A REPLY