ਮੋਦੀ ਭਾਰਤ ਨੂੰ ਜੰਗ ਵੱਲ ਧੱਕ ਰਿਹੈ : ਚੀਨ

0
1166

ਚੀਨ ਨੇ ਡੋਕਲਾਮ ਵਿਵਾਦ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦਾ ਸਖਤ ਵਤੀਰਾ ਦੇਸ਼ ਨੂੰ ਜੰਗ ਵੱਲ ਧੱਕ ਰਿਹਾ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਮੋਦੀ ਚੀਨ ਸਬੰਧੀ ਸਖਤ ਵਤੀਰਾ ਅਪਣਾ ਕੇ ਭਾਰਤੀ ਲੋਕਾਂ ਦੀ ਕਿਸਮਤ ਨਾਲ ਜੂਆ ਖੇਡ ਰਹੇ ਹਨ। ਅਖਬਾਰ ਨੇ ਲਿਖਿਆ ਹੈ ਕਿ ਮੋਦੀ ਨੂੰ ਚੀਨੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ ਦੀ ਜਬਰਦਸਤ ਤਾਕਤ ਦਾ ਅੰਦਾਜ਼ਾ ਹੋਣਾ ਚਾਹੀਦਾ ਹੈ। ਕਿਹਾ ਕਿ ਚੀਨ ਡੋਕਲਾਮ ਇਲਾਕੇ ਵਿੱਚ ਭਾਰਤੀ ਫੌਜ ਨੂੰ ਕੁਚਲਣ ਦੀ ਤਾਕਤ ਰੱਖਦੀ ਹੈ। ਜ਼ਿਕਰਯੋਗ ਹੈ ਕਿ ਸਿੱਕਮ ਸੈਕਟਰ ਵਿੱਚ ਭੂਟਾਨ ਤਿਕੋਣ ਨੇੜੇ ਚੀਨ ਇਕ ਸੜਕ ਬਣਾਉਣਾ ਚਾਹੰੁਦਾ ਹੈ ਅਤੇ ਭਾਰਤ ਉਸ ਦਾ ਵਿਰੋਧ ਕਰ ਰਿਹਾ ਹੈ। ਇਸ ਸੜਕ ਨੂੰ ਲੈ ਕੇ ਭਾਰਤ ਅਤੇ ਚੀਨ ਆਹਮੋ-ਸਾਹਮਣੇ ਹਨ। ਗਲੋਬਲ ਟਾਈਮਜ਼ ਨੇ ਆਪਣੇ ਸੰਪਾਦਕੀ ਵਿੱਚ ਲਿਖਿਆ ਹੈ ਕਿ ਭਾਰਤ ਉਸ ਦੇਸ਼ ਨੂੰ ਚੁਣੌਤੀ ਦੇ ਰਿਹਾ ਹੈ, ਜੋ ਤਾਕਤ ਵਿੱਚ ਉਸ ਤੋਂ ਕਈ ਗੁਣਾਂ ਅੱਗੇ ਹੈ।
ਇਸ ਦੌਰਾਨ ਚੀਨ ਨਾਲ ਜਾਰੀ ਵਿਵਾਦ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਈ ਵੀ ਮੁਸ਼ਕਿਲ ਹੋਵੇ ਜਾਂ ਝਗੜਾ ਉਸ ਨੂੰ ਗੱਲਬਾਤ ਰਾਹੀਂ ਹੀ ਸੁਲਝਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਾਚੀਨ ਭਾਰਤ ਦੀ ਪ੍ਰੰਪਰਾ ਵਿੱਚ ਵਿਸ਼ਵਾਸ ਰੱਖਦਾ ਹਾਂ। ਉਨ੍ਹਾਂ ਕਿਹਾ ਕਿ 21ਵੀ ਸਦੀ ਵਿੱਚ ਦੁਨੀਆਂ ਦੇ ਸਾਰੇ ਦੇਸ਼ ਇੱਕ-ਦੂਜੇ ਨਾਲ ਜੁੜੇ ਹੋਏ ਅਤੇ ਇਕ-ਦੂਸਰੇ ਉੱਪਰ ਨਿਰਭਰ ਹਨ। ਫਿਰ ਵੀ ਇਹ ਸਦੀ ਅੱਤਵਾਦ ਅਤੇ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਸ ਦਾ ਹੱਲ ਏਸ਼ੀਆ ਦੀ ਸਭ ਤੋਂ ਪੁਰਾਣੀ ਗੱਲਬਾਤ ਅਤੇ ਚਰਚਾ ਨਾਲ ਹੀ ਨਿਕਲੇਗਾ।

LEAVE A REPLY