ਨਾਇਡੂ ਬਣੇ ਦੇਸ਼ ਦੇ 13ਵੇਂ ਉਪ ਰਾਸ਼ਟਰਪਤੀ

0
426
India's main opposition Bharatiya Janata Party (BJP) leaders Venkaiah Naidu (L) and Narendra Modi attend a party meeting in New Delhi May 18, 2009. Congress' alliance took 261 seats, sweeping aside its nearest rival, the bloc led by the Hindu-nationalist BJP, which won only 159 combined. REUTERS/Adnan Abidi (INDIA POLITICS) - RTXIOHG

ਭਾਜਪਾ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸ੍ਰੀ ਵੈਂਕਈਆ ਨਾਇਡੂ ਹੋਈ ਚੋਣ ਜਿੱਤ ਗਏ ਹਨ। ਉਹ ਦੇਸ਼ ਦੇ 13ਵੇਂ ਉਪ ਰਾਸ਼ਟਰਪਤੀ ਹੋਣਗੇ। ਕੇਂਦਰ ਅਤੇ ਭਾਜਪਾ ਵਿੱਚ ਕਈ ਪ੍ਰਮੁੱਖ ਅਹੁਦਿਆਂ ’ਤੇ ਰਹਿ ਚੁੱੇਕੇ ਸ੍ਰੀ ਵੈਂਕਈਆ ਨਾਇਡੂ ਨੇ ਕਾਂਗਰਸ ਗਠਜੋੜ ਦੇ ਉਮੀਦਵਾਰ ਸ੍ਰੀ ਗੋਪਾਲ ਿਸ਼ਨ ਗਾਂਧੀ ਨੂੰ 272 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਭਾਰਤ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਅੱਜ ਪਈਆਂ ਵੋਟਾਂ ਦੌਰਾਨ 98.20ਫੀਸਦੀ ਵੋਟਿੰਗ ਹੋਈ। ਰਾਸ਼ਟਰਪਤੀ ਅਹੁਦੇ ਲਈ ਹੋਈ ਚੋਣ ਦੀ ਤਰ੍ਹਾਂ ਉਪ ਰਾਸ਼ਟਰਪਤੀ ਦੀ ਚੋਣ ਦੌਰਾਨ ਵੀ ਸਭ ਤੋਂ ਪਹਿਲੀ ਵੋਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਈ। ਦੋਵਾਂ ਸਦਨਾਂ ਦੇ ਕੁੱਲ 785 ਸੰਸਦ ਮੈਂਬਰਾਂ ਵਿੱਚ 771 ਮੈਂਬਰਾਂ ਨੇ ਵੋਟ ਪਾਈ। ਐਨਡੀਏ ਕੋਲ ਲੋਕ ਸਭਾ ਵਿੱਚ 338 ਅਤੇ ਬੀਜੇਪੀ ਦੇ ਰਾਜ ਸਭਾ ਵਿੱਚ 58 ਮੈਂਬਰ ਹਨ। ਮੌਜੂਦਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ। ਜਿਨ੍ਹਾਂ 14 ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ, ਉਨ੍ਹਾਂ ਵਿੱਚੋਂ ਭਾਜਪਾ ਦੇ ਦੋ, ਕਾਂਗਰਸ ਦੇ ਦੋ, ਆਈਡੀਯੂਐਮਐਲ ਦੇ ਦੋ, ਟੀਐਮਸੀ ਦੇ ਚਾਰ, ਐਨਸੀਪੀ ਦਾ ਇੱਕ, ਪੀਐਮਕੇ ਦਾ ਇੱਕ ਅਤੇ ਦੋ ਅਜ਼ਾਦ ਸੰਸਦ ਮੈਂਬਰ ਸ਼ਾਮਿਲ ਹਨ। ਬੀਜੇਪੀ ਸੰਸਦ ਮੈਂਬਰ ਵਿਜੇ ਗੋਇਲ ਅਤੇ ਸਾਵਰ ਲਾਲ ਜਾਟ ਦੀ ਸਿਹਤ ਠੀਕ ਨਹੀਂ ਹੈ। ਉਹ ਦੋਵੇਂ ਹਸਪਤਾਲ ਵਿੱਚ ਦਾਖਲ ਹਨ। ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵੈਂਕਈਆ ਨਾਇਡੂ ਨੇ ਕਿਹਾ ਕਿ ਮੈਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਕਿਸੇ ਵੀ ਪਾਰਟੀ ਦਾ ਨਹੀਂ ਹਾਂ। ਮੈਂ ਸਾਰੀਆਂ ਪਾਰਟੀਆਂ ਦਾ ਸਾਂਝਾ ਹਾਂ। ਇਸੇ ਲਈ ਸਾਰੀਆਂ ਪਾਰਟੀਆਂ ਮੇਰੀ ਹਮਾਇਤ ਕਰ ਰਹੀਆਂ ਹਨ। ਨਾਇਡੂ ਨੇ ਇਹ ਵੀ ਕਿਹਾ ਕਿ ਮੈਂ ਕੋਈ ਚੋਣ ਪ੍ਰਚਾਰ ਨਹੀਂ ਕੀਤਾ ਕਿਉਕਿ ਸਾਰੇ ਹੀ ਮੈਨੂੰ ਜਾਣਦੇ ਹਨ। ਇਸੇ ਦੌਰਾਨ ਕਾਂਗਰਸੀ ਗਠਜੋੜ ਵੱਲੋਂ ਉਮੀਦਵਾਰ ਗੋਪਾਲ ਿਸ਼ਨ ਗਾਂਧੀ ਨੇ ਵੀ ਕਿਹਾ ਸੀ ਕਿ ਇਹ ਚੋਣਾਂ ਸੰਵਿਧਾਨਿਕ ਪ੍ਰਕਿਰਿਆ ਦੇ ਤਹਿਤ ਹੋ ਰਹੀਆਂ ਹਨ। ਇਸ ਲਈ ਕਿਸੇ ਤਰ੍ਹਾਂ ਦੀ ਲੜਾਈ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਕਾਂਗਰਸੀ ਨੇਤਾ ਸੰਦੀਪ ਦੀਕਸ਼ਤ ਨੇ ਵੀ ਕਿਹਾ ਕਿ ਜੋ ਵੀ ਵਿਅਕਤੀ ਸੰਵਿਧਾਨਿਕ ਆਹੁਦਿਆਂ ’ਤੇ ਚੁਣ ਕੇ ਆਉਦਾ ਹੈ, ਉਹ ਕਿਸੇ ਪਾਰਟੀ ਦਾ ਨਹੀਂ ਰਹਿ ਜਾਂਦਾ। ਇਥੇ ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਦੇਸ਼ ਦੇ 3 ਵੱਡੇ ਸੰਵਿਧਾਨਿਕ ਅਹੁਦਿਆਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਭਾਜਪਾ ਦੇ ਆਪਣੇ 3 ਵੱਡੇ ਨੇਤਾ ਬਿਰਾਜਮਾਨ ਹੋ ਗਏ ਹਨ।

LEAVE A REPLY