ਸ਼ਾਹਰੁਖ਼ ਖ਼ਾਨ ਦੀ ਆਗਾਮੀ ਫਿਲਮ ਵਿੱਚ ਵਿਸ਼ੇਸ਼ ਰੋਲ ਅਦਾ ਕਰਨਗੇ ਸਲਮਾਨ ।

0
644

‘ਟਿਊਬਲਾਈਟ’ ਵਿੱਚ ਸ਼ਾਹਰੁਖ਼ ਖ਼ਾਨ ਦੁਆਰਾ ਵਿਸ਼ੇਸ਼ ਭੂਮਿਕਾ ਨਿਭਾਉਣ ਬਦਲੇ ਸਲਮਾਨ ਉਸ ਦੀ ਆਗਾਮੀ ਫਿਲਮ ਵਿੱਚ ਵਿਸ਼ੇਸ਼ ਰੋਲ ਅਦਾ ਕਰ ਕਰਨਗੇ। ਹਾਲ ਵਿੱਚ ਹੀ ਦੋਵਾਂ ਨੇ ਇਕੱਠਿਆਂ ਸ਼ੂਟਿੰਗ ਕੀਤੀ ਹੈ। ਦੋਵੇਂ ਕਲਾਕਾਰਾਂ ਨੇ ਪਹਿਲਾਂ ਫਿਲਮ ‘ਕਰਨ ਅਰਜੁਨ’ ਵਿੱਚ ਇਕੱਠਿਆਂ ਕੰਮ ਕੀਤਾ ਸੀ ਅਤੇ ‘ਹਰ ਦਿਲ ਜੋ ਪਿਆਰ ਕਰੇਗਾ’, ‘ਓਮ ਸ਼ਾਂਤੀ ਓਮ’, ‘ਕੁਛ ਕੁਛ ਹੋਤਾ ਹੈ’ ਤੇ ਹੁਣ ‘ਟਿਊਬਲਾਈਟ’ ਵਿੱਚ ਇੱਕ ਦੂਜੇ ਲਈ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਸ਼ਾਹਰੁਖ਼ ਨੇ ਦੱਸਿਆ ਕਿ ਸਲਮਾਨ ਨੂੰ ਇਸ ਰੋਲ ਲਈ ਰਾਜ਼ੀ ਕਰਨਾ ਬਿਲਕੁਲ ਵੀ ਮੁਸ਼ਕਿਲ ਨਹੀਂ ਸੀ। ਸਲਮਾਨ ਨੇ ਫਿਲਮ ਦੀ ਸਕਰਿਪਟ ਸੁਣੀ ਸੀ। ਉਸ ਨੇ ਦੱਸਿਆ ਕਿ ਨਿਰਮਾਤਾ ਆਨੰਦ ਇਸ ਫਿਲਮ ਲਈ ਸਲਮਾਨ ਨੂੰ ਹੀ ਲੈਣਾ ਚਾਹੁੰਦੇ ਸਨ ਪਰ ਸਲਮਾਨ ਕੋਲ ਸਮੇਂ ਦੀ ਘਾਟ ਕਾਰਨ ਅਜਿਹਾ ਨਾ ਹੋ ਸਕਿਆ। ਉਸ ਨੇ ਕਿਹਾ ਕਿ ਉਨ੍ਹਾਂ ਦੋਵਾਂ ਨੇ ਇਕੱਠਿਆਂ ਰਾਤ ਦਾ ਖਾਣਾ ਖਾਧਾ। ਸਲਮਾਨ ਨੇ ਸ਼ਾਹਰੁਖ਼ ਤੇ ਉਸ ਦੇ ਬੱਚਿਆਂ ਲਈ ਆਪਣੀ ਨਵੀਂ ਲਾਂਚ ਕੀਤੀ ਈ-ਸਾਈਕਿਲ ਵੀ ਉਪਹਾਰ ਵਜੋਂ ਦਿੱਤੀ। ਫਿਲਮ ਵਿੱਚ ਵੀਐੱਫਐੱਕਸ ਵੀ ਸ਼ਾਮਿਲ ਕੀਤਾ ਗਿਆ ਹੈ। ਸ਼ਾਹਰੁਖ਼ ਨੇ ਕਿਹਾ ਕਿ ਇਹ ਫਿਲਮ ਬਹੁਤ ਦਿਲਚਸਪ ਹੈ। ਫਿਲਮ ਦਾ ਹਾਲੇ ਤੱਕ ਕੋਈ ਨਾਂ ਨਹੀਂ ਰੱਖਿਆ ਗਿਆ ਹੈ।
ਇਸ ਫਿਲਮ ਵਿੱਚ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਵੀ ਨਜ਼ਰ ਆਉਣਗੀਆਂ। ਸ਼ਾਹਰੁਖ਼ ਦੀ ਆਨੰਦ ਨਾਲ ਇਹ ਪਹਿਲੀ ਫਿਲਮ ਹੈ। ਫਿਲਹਾਲ ਸ਼ਾਹਰੁਖ਼ ਆਪਣੀ ਫਿਲਮ ‘ਜਬ ਹੈਰੀ ਮੈੱਟ ਸੇਜ਼ਲ’ ਦੀ ਰਿਲੀਜ਼ ਦੀ ਤਿਆਰੀ ਵਿੱਚ ਮਸਰੂਫ ਹਨ ਜੋ 4 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

LEAVE A REPLY