ਟਾਈਗਰ ਵੁਡਜ਼ ਦਰਜਾਬੰਦੀ ਵਿੱਚ ਪਹਿਲੇ ਹਜ਼ਾਰ ਖਿਡਾਰੀਆਂ ਵਿੱਚੋਂ ਬਾਹਰ

0
441

ਗੌਲਫ ਦੇ ਸਿਰਮੌਰ ਖਿਡਾਰੀ ਟਾਈਗਰਵੁੱਡਜ਼ ਪਹਿਲੀ ਵਾਰ ਆਲਮੀ ਦਰਜਾਬੰਦੀ ਵਿੱਚ ਪਹਿਲੇ ਇੱਕ ਹਜ਼ਾਰ ਖਿਡਾਰੀਆਂ ਦੇ ਕਲੱਬ ਵਿੱਚੋਂ ਬਾਹਰ ਹੋ ਗਏ ਹਨ।
14 ਵੱਡੇ ਖ਼ਿਤਾਬ ਆਪਣੇ ਨਾਂ ਰੱਖਣ ਵਾਲੇ ਦੁਨੀਆਂ ਦਾ ਇੱਕ ਸਮੇਂ ਸਭ ਤੋਂ ਅਮੀਰ ਖਿਡਾਰੀ ਵੁੱਡਜ਼ ਆਲਮੀ ਦਰਜਾਬੰੰਦੀ ਵਿੱਚ ਡਿਗਦੇ ਡਿਗਦੇ ਹੁਣ 1005ਵੇਂ ਸਥਾਨ ਉੱਤੇ ਪੁੱਜ ਗਿਆ ਹੈ। ਵੁੱਡਜ਼ ਨੇ ਸਾਲ 2016 ਦੀ ਸਮਾਪਤੀ 652ਵੇਂ ਦਰਜੇ ਨਾਲ ਕੀਤੀ ਸੀ ਪਰ ਜੁਲਾਈ 2017 ਵਿੱਚ ਉਹ ਦਰਜਾਬੰਦੀ ਵਿੱਚ 1000 ਖਿਡਾਰੀਆਂ ਤੋਂ ਬਾਹਰ ਹੋ ਗਿਆ ਜੋ ਉਸ ਦੇ ਕਰੀਅਰ ਦੀ ਸਭ ਤੋਂ ਖਰਾਬ ਦਰਜਾਬੰਦੀ ਹੈ।
41 ਸਾਲਾ ਵੁੱਡਜ਼ ਨੇ 2016 ਵਿੱਚ ਵਧੇਰੇ ਸਮਾਂ ਗੌਲਫ ਕੋਰਸ ਤੋਂ ਬਾਹਰ ਕੱਢਿਆ। ਉਹ ਆਪਣੀ ਪਿੱਠ ਦੀ ਸਰਜਰੀ ਕਾਰਨ ਇਸ ਸਮੇਂ ਠੀਕ ਹੋ ਰਿਹਾ ਹੈ। ਇਸ ਕਾਰਨ ਉਹ ਗੌਲਫ਼ ਕੋਰਸ ਤੋਂ ਬਾਹਰ ਰਿਹਾ।
ਆਲਮੀ ਦਰਜਾਬੰਦੀ ਵਿੱਚ ਰਿਕਾਰਡ 683 ਹਫ਼ਤੇ ਨੰਬਰ ਇੱਕ ਉੱਤੇ ਰਹਿਣ ਵਾਲੇ ਵੁੱਡਜ਼ ਲਈ ਅਜੇ ਇਹ ਸਪਸ਼ਟ ਨਹੀ ਕਿ ਉਹ ਖੇਡ ਮੈਦਾਨ ਵਿੱਚ ਕਦੋਂ ਵਾਪਸੀ ਕਰੇਗਾ। ਵੁੱਡਜ਼ ਨੇ ਹਾਲ ਹੀ ਦੌਰਾਨ ਕਿਹਾ ਸੀ ਕਿ ਉਹ ਆਪਣਾ ਇਲਾਜ ਕਰਵਾ ਰਿਹਾ ਹੈ ਅਤੇ ਉਸਨੂੰ ਕਾਫੀ ਫਾਇਦਾ ਹੋਇਆ ਹੈ ਅਤੇ ਇਸ ਨੂੰ ਉਸਦੀ ਜਲਦੀ ਹੀ ਮੈਦਾਨ ਵਿੱਚ ਵਾਪਸੀ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਵੁੱਡਜ਼ 1998 ਵਿੱਚ ਪਹਿਲੀ ਵਾਰ ਨੰਬਰ ਇੱਕ ਬਣਿਆ ਅਤੇ ਉਸਦੀ ਇਹ ਬਾਦਸ਼ਾਹਤ 2003 ਤਕ ਲਗਾਤਾਰ ਕਾਇਮ ਰਹੀ। 2004 ਵਿੱਚ ਉਹ ਦੂਜੇ ਸਥਾਲ ਉੱਤੇ ਖਿਸਕ ਗਿਆਪਰ 2005 ਤੋਂ 2009 ਤਕ ਫਿਰ ਨੰਬਰ ਇੱਕ ਦੇ ਸਿੰਘਾਸਨ ਉੱਤੇ ਬਰਕਰਾਰ ਰਿਹਾ।

LEAVE A REPLY