ਪਹਿਲਵਾਨ ਯੋਗੇਸ਼ਵਰ ਦੱਤ ਆਪਣੇ ਗੋਡੇ ਦੀ ਸੱਟ ਤੋਂ ਅਜੇ ਉਭਰ ਨਹੀਂ ਸਕੇ।

0
695

ਓਲੰਪਿਕਸ ’ਚ ਕਾਂਸੀ ਤਗ਼ਮਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਆਪਣੇ ਗੋਡੇ ਦੀ ਸੱਟ ਤੋਂ ਅਜੇ ਉਭਰ ਨਹੀਂ ਸਕਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਫਿੱਟ ਹੋਣ ’ਤੇ ਅਗਲੇ ਸਾਲ ਕਾਮਨਵੈਲਥ ਖੇਡਾਂ ਤੇ ਏਸ਼ੀਆਡ ’ਚ ਹਿੱਸਾ ਲਵੇਗਾ।ਯੋਗੇਸ਼ਵਰ ਨੇ ਕਿਹਾ ਕਿ ‘ਮੈਂ ਪੂਰੀ ਤਰ੍ਹਾਂ ਫਿੱਟ ਨਹੀਂ ਹਾਂ। ਮੇਰੇ ਗੋਡੇ ਦੀ ਸੱਟ ਅਜੇ ਤੱਕ ਠੀਕ ਨਹੀਂ ਹੋ ਸਕੀ ਹੈ। ਇਸ ਲਈ ਮੈਂ ਅਜੈ ਮੈਦਾਨ ’ਚ ਨਹੀਂ ਉਤਰ ਸਕਿਆ ਹਾਂ।’ ਯੋਗੇਸ਼ਵਰ ਨੇ 2012 ਦੇ ਲੰਡਨ ਓਲੰਪਿਕ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ, ਪਰ 2016 ਦੇ ਰੀਓ ਓਲੰਪਿਕਸ ’ਚ ਉਸ ਦਾ ਪ੍ਰਦਰਸ਼ਨ ਨਿਰਾਸ਼ਾ ਭਰਿਆ ਰਿਹਾ ਸੀ। ਇਸ ਲਈ ਉਸ ਦੇ ਗੋਡੇ ਦੀ ਸੱਟ ਵੀ ਜ਼ਿੰਮੇਵਾਰ ਸੀ। ਇਸ ਪਹਿਲਵਾਨ ਨੇ ਰੀਓ ਖੇਡਾਂ ਸਮੇਂ ਹੀ ਕਹਿ ਦਿੱਤਾ ਸੀ ਕਿ ਰੀਓ ਉਹ ਦਾ ਆਖਰੀ ਓਲੰਪਿਕ ਹੈ। ਯੋਗੇਸ਼ਵਰ ਹੁਣ ਵੀ ਉਹ ਗੱਲ ’ਤੇ ਕਾਇਮ ਹੈ। ਉਸ ਨੇ ਕਿਹਾ ਕਿ ਉਹ ਦਾ ਟੀਚਾ 2020 ਦਾ ਟੋਕੀਓ ਓਲੰਪਿਕ ਨਹੀਂ ਹੈ। ਯੋਵੇਸ਼ਵਰ ਨੇ ਕਿਹਾ ਕਿ ਹੁਣ ਓਲੰਪਿਕਸ ਉਸ ਦਾ ਟੀਚਾ ਨਹੀਂ ਹੈ। ਰੀਓ ਉਸ ਦਾ ਆਖਰੀ ਓਲੰਪਿਕਸ ਸੀ। ਉਸ ਦੀ ਕੋਸ਼ਿਸ਼ ਇਹੀ ਹੈ ਕਿ ਉਹ 2018 ’ਚ ਰਾਸ਼ਟਰਮੰਡਲ ਤੇ ਏਸ਼ੀਅਨ ਖੇਡਾਂ ’ਚ ਖੇਡ ਸਕੇ, ਪਰ ਇਸ ਲਈ ਉਸ ਨੂੰ ਪੂਰੀ ਤਰ੍ਹਾਂ ਫਿੱਟ ਹੋਣਾ ਪਵੇਗਾ। ਉਸ ਨੇ ਸਪੱਸ਼ਟ ਕੀਤਾ ਕਿ ਉਹ ਇਨ੍ਹਾਂ ਖੇਡਾਂ ’ਚ ਤਾਂ ਹੀ ਭਾਗ ਲਵੇਗਾ ਜੇਕਰ ਉਹ ਪੂਰੀ ਤਰ੍ਹਾਂ ਤੰਦਰੁਸਤ ਹੋਵੇਗਾ।

LEAVE A REPLY