ਕਾਮੇਡੀਅਨ ਵਿਪੁਲ ਗੋਇਲ ਨੇ ਹਸਾ ਹਸਾ ਕੇ ਪਾਈਆਂ ਢਿੱਡੀ ਪੀੜਾਂ ।

0
487

ਕਿਸੇ ਨੂੰ ਰਵਾਉਣਾ ਅਸਾਨ ਹੈ ਪਰ ਲਗਾਤਰ ਡੇੜ ਘੰਟੇ ਤੱਕ ਬਿਨਾਂ ਰੁੱਕੇ ਹਸਾਉਣਾ ਵਾਕਈ ਇੱਕ ਕਲਾ ਹੈ ਤੇ ਇਸ ਕਲਾ ਵਿੱਚ ਮਹਰਾਤ ਰੱਖਦੇ ਨੇ ਮਸ਼ਹੂਰ ਸਟੈਂਡ ਅਪ ਕਮੇਡੀਨ ਵਿਪੁਲ ਗੋਇਲ । ਵਿਪੁਲ ਗੋਇਲ ਅੱਜ ਕਲ ਪੰਜਾਬ ਦੇ ਲੋਕਾਂ ਨੂੰ ਹਾਸਰਸ ਨਾਲ ਲੋਟ ਪੋਟ ਕਰਨ ਨਿਕਲੇ ਹੋਏ ਨੇ । ਅਮ੍ਰਿਤਸਰ ਤੇ ਚੰਡੀਗੜ ਦੇ ਦਰਸ਼ਕਾਂ ਨੂੰ ਆਪਣੇ ਚੁਟਕਲਿਆਂ ਨਾਲ ਖੂਬ ਹਸਾਉਣ ਤੋਂ ਬਾਅਦ ਹੁਣ ਉਹ ਜਲਦ ਹੀ ਲੁਧਿਆਣਾ ਵਿੱਚ ਵੀ ਆਪਣੀ ਹਾਸਿਆਂ ਦੀ ਗਠੜੀ ਲੈ ਕੇ ਪੁਜਣ ਨੂੰ ਤਿਆਰ ਨੇ । ਆਪਣੇ ਦੋਵੇਂ ਸ਼ੋਅ ਤੋਂ ਬਾਅਦ ਉਹ ਪੰਜਾਬੀਆਂ ਦੇ ਚਹੇਤੇ ਬਣ ਚੁਕੇ ਨੇ । ਰੋਜ਼ ਮਰਾਹ ਦੀ ਜ਼ਿੰਦਗੀ, ਰਾਜਨੀਤਿ ਤੇ ਬਾਲੀਵੁੱਡ ਤੇ ਵਿਅੰਗ ਕਰਨ ਦੀ ਓਹਨਾ ਦੀ ਕਲਾ ਕਾਬਿਲੇ ਤਾਰੀਫ ਹੈ ।

LEAVE A REPLY