ਆਮਦਨ ਕਰ ਵਿਭਾਗ ਨੇ ਦੋ ਲੱਖ ਜਾਂ ਇਸ ਤੋਂ ਵੱਧ ਦਾ ਨਗ਼ਦ ਲੈਣ ਦੇਣ ਕਰਨ ਵਾਲਿਆਂ ਲਈ ਚੇਤਾਵਨੀ

0
582

ਆਮਦਨ ਕਰ ਵਿਭਾਗ ਨੇ ਦੋ ਲੱਖ ਜਾਂ ਇਸ ਤੋਂ ਵੱਧ ਦਾ ਨਗ਼ਦ ਲੈਣ ਦੇਣ ਕਰਨ ਵਾਲਿਆਂ ਲਈ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜਿਹੜੇ ਲੋਕ ਇਹ ਰਕਮ ਵਸੂਲ ਕਰਦੇ ਹਨ, ਉਹ ਵੀ ਬਰਾਬਰ ਦੀ ਸਜ਼ਾ ਜਾਂ ਜੁਰਮਾਨੇ ਦੇ ਹੱਕਦਾਰ ਹੋਣਗੇ। ਇਸ ਦੇ ਨਾਲ ਹੀ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਅਜਿਹੇ ਕਿਸੇ ਲੈਣ ਦੇਣ ਬਾਰੇ ਕੋਈ ਜਾਣਕਾਰੀ (ਸੂਹ) ਹੋਵੇ ਤਾਂ ਉਹ ਈਮੇਲ ਰਾਹੀਂ ‘ਬਲੈਕਮਨੀਇਨਫੋ@ਇਨਕਮਟੈਕਸ.ਗੋਵ.ਇਨ ’ਤੇ ਭੇਜੀ ਜਾਵੇ। ਯਾਦ ਰਹੇ ਕਿ ਕੇਂਦਰ ਸਰਕਾਰ ਨੇ ਫਾਇਨੈਂਸ ਐਕਟ 2017 ਰਾਹੀਂ ਪਹਿਲੀ ਅਪਰੈਲ 2017 ਤੋਂ ਦੋ ਲੱਖ ਜਾਂ ਇਸ ਤੋਂ ਵੱਧ ਦੇ ਨਗ਼ਦ ਲੈਣ-ਦੇਣ ’ਤੇ ਰੋਕ ਲਾ ਦਿੱਤੀ ਸੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਮੌਜੂਦਾ ਵਿੱਤੀ ਸਾਲ (2017-18) ਦੇ ਬਜਟ ਦੌਰਾਨ 3 ਲੱਖ ਤੋਂ ਵੱਧ ਦੇ ਨਗਦ਼ ਲੈਣ-ਦੇਣ ’ਤੇ ਪਾਬੰਦੀ ਦੀ ਤਜਵੀਜ਼ ਰੱਖੀ ਸੀ, ਪਰ ਇਸ ਹੱਦ ਨੂੰ ਫਾਇਨਾਂਸ ਬਿੱਲ ਵਿੱਚ ਸੋਧ ਕਰਦਿਆਂ ਘਟਾ ਕੇ 2 ਲੱਖ ਕਰ ਦਿੱਤਾ ਗਿਆ ਸੀ। ਕਰ ਵਿਭਾਗ ਨੇ ਕਿਹਾ ਕਿ ਉਪਰੋਕਤ ਪਾਬੰਦੀ ਸਰਕਾਰੀ, ਬੈਂਕਿੰਗ ਕੰਪਨੀ, ਡਾਕ ਖਾਨੇ ਬੱਚਤ ਬੈਂਕ ਜਾਂ ਕੋਆਪਰੇਟਿਵ ਬੈਂਕ ਵੱਲੋਂ ਕੀਤੇ ਜਾਂਦੇ ਨਗ਼ਦ ਲੈਣ-ਦੇਣ ’ਤੇ ਆਇਦ ਨਹੀਂ ਹੋਵੇਗੀ।

LEAVE A REPLY