ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸਾਂਝੇ ਹਿੱਤ ਦੇ ਵੱਖੋ-ਵੱਖ ਦੁਵੱਲੇ

0
597

ਭਾਰਤ ਤੇ ਰੂਸ ਨੇ ਅੱਜ ਆਪਣੇ ਸਾਲਾਨਾ ਸਿਖਰ ਸੰਮੇਲਨ ਦੌਰਾਨ ਸਾਰੇ ਮੁਲਕਾਂ ਨੂੰ ਸਰਹੱਦ ਪਾਰੋਂ ਦਹਿਸ਼ਦਗਰਦਾਂ ਦੀ ਆਵਾਜਾਈ ਰੋਕਣ ਦਾ ਸੱਦਾ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤਰਗਦੀ ਦੇ ਖ਼ਤਰੇ ਦੇ ਟਾਕਰੇ ਲਈ ਕੌਮਾਂਤਰੀ ਭਾਈਚਾਰੇ ਨੂੰ ‘ਦੋਹਰੇ ਮਿਆਰਾਂ ਤੇ ਪੱਖਪਾਤ’ ਤੋਂ ਬਿਨਾਂ ਫ਼ੈਸਲਾਕੁਨ ਸਾਂਝੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਸਿਖਰ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸਾਂਝੇ ਹਿੱਤ ਦੇ ਵੱਖੋ-ਵੱਖ ਦੁਵੱਲੇ, ਖੇਤਰੀ ਤੇ ਕੌਮਾਂਤਰੀ ਮੁੱਦਿਆਂ ਉਤੇ ਵਿਆਪਕ ਵਿਚਾਰਾਂ ਕੀਤੀਆਂ। ਇਸ ਦੇ ਨਾਲ ਹੀ ਦੋਵਾਂ ਮੁਲਕਾਂ ਨੇ ਪੰਜ ਅਹਿਮ ਸਮਝੌਤਿਆਂ ਉਤੇ ਸਹੀ ਪਾਈ, ਜਿਨ੍ਹਾਂ ਵਿੱਚ ਤਾਮਿਲਨਾਡੂ ਵਿੱਚ ਦੇਸ਼ ਦੇ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ ਕੁਡਨਕੁਲਮ ਦੇ ਦੋ ਯੂਨਿਟਾਂ (ਨੰਬਰ 5 ਤੇ 6) ਨੂੰ ਕਾਇਮ ਕਰਨਾ ਵੀ ਸ਼ਾਮਲ ਹੈ।
ਦੋਵਾਂ ਮੁਲਕਾਂ ਨੇ ‘21ਵੀਂ ਸਦੀ ਲਈ ਇਕ ਨਜ਼ਰੀਆ’ ਸਿਰਲੇਖ ਹੇਠ ਜਾਰੀ ਸਾਂਝੇ ਐਲਾਨਨਾਮੇ ਵਿੱਚ ਕਿਹਾ, ‘‘ਅਸੀਂ ਹਰ ਕਿਸਮ ਤੇ ਵਿਚਾਰ ਉਤੇ ਆਧਾਰਤ ਦਹਿਸ਼ਤਗਰਦੀ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ ਅਤੇ ਜ਼ੋਰ ਦੇ ਕੇ ਕਹਿੰਦੇ ਹਾਂ ਕਿ ਦਹਿਸ਼ਤਗਰਦੀ ਦੀ ਕਿਸੇ ਵੀ ਕਾਰਵਾਈ, ਭਾਵੇਂ ਉਹ ਜੋ ਵੀ ਹੋਵੇ, ਨੂੰ ਵਾਜਬ ਨਹੀਂ ਠਹਿਰਾਇਆ ਜਾ ਸਕਦਾ, ਭਾਵੇਂ ਉਹ ਕਿਸੇ ਵਿਚਾਰਧਾਰਾ, ਧਾਰਮਿਕ, ਸਿਆਸੀ, ਜਾਤੀਗਤ, ਨਸਲੀ ਜਾਂ ਕਿਸੇ ਹੋਰ ਕਾਰਨ ਉਤੇ ਆਧਾਰਤਿ ਹੋਵੇ।’’ ਦੋਵਾਂ ਮੁਲਕਾਂ ਨੇ ਕਿਹਾ ਕਿ ਉਹ ਕੌਮਾਂਤਰੀ ਦਹਿਸ਼ਤਗਰਦੀ ਦੇ ਟਾਕਰੇ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ, ਜੋ ਅਮਨ ਤੇ ਸੁਰੱਖਿਆ ਲਈ ਵੱਡਾ ਖ਼ਤਰਾ ਹੈ।

LEAVE A REPLY