‘ਆਪ’ ਦੀ ਜ਼ਮਾਨਤ ਜ਼ਬਤ

0
442
BJP President Amit Shah greets BJP-Shiromani Akali Dal (SAD) joint candidate Manjinder Singh Sirsa for his victory in the Rajouri Garden Assembly bypoll at his residence in New Delhi on Thursday. Tribune photo: Manas Ranjan Bhui

ਮਨਜਿੰਦਰ ਸਿੰਘ ਸਿਰਸਾ ਨੇ 14652 ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਮੀਨਾਕਸ਼ੀ ਚੰਦੇਲਾ ਨੂੰ ਹਰਾ ਕੇ ਜਿੱਤ ਲਈ। ‘ਆਪ’ ਉਮੀਦਵਾਰ ਹਰਜੀਤ ਸਿੰਘ 10243 ਵੋਟਾਂ ਨਾਲ ਤੀਜੇ ਸਥਾਨ ’ਤੇ ਰਿਹਾ ਤੇ ਉਸ ਦੀ ਜ਼ਮਾਨਤ ਸ਼ਬਤ ਹੋ ਗਈ। 9 ਅਪਰੈਲ ਨੂੰ ਹੋਈ ਚੋਣ ਦੌਰਾਨ ਕੁੱਲ 167991 ਵੋਟਾਂ ਵਿੱਚੋਂ ਕਰੀਬ 70 ਹਜ਼ਾਰ ਵੋਟਾਂ (47 ਫੀਸਦੀ) ਪਈਆਂ ਜਿਨ੍ਹਾਂ ਵਿੱਚੋਂ ਸ੍ਰੀ ਸਿਰਸਾ ਨੇ 40602 ਵੋਟਾਂ ਪ੍ਰਾਪਤ ਕੀਤੀਆਂ ਜੋ ਕੁੱਲ ਪੋਲ ਹੋਈਆਂ ਵੋਟਾਂ ਦੇ 50 ਫੀਸਦੀ ਤੋਂ ਵੱਧ ਹੈ। ਕਾਂਗਰਸੀ ਉਮੀਦਵਾਰ ਨੂੰ 25950 ਵੋਟਾਂ ਮਿਲੀਆਂ। ਸਾਬਕਾ ਵਿਧਾਇਕ ਜਰਨੈਲ ਸਿੰਘ ਦੇ ਪੰਜਾਬ ਦੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਚੋਣ ਲੜਨ ਕਾਰਨ ਇਹ ਹਲਕਾ ਖਾਲੀ ਹੋਇਆ ਸੀ। ਇਸੇ ਦੌਰਾਨ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਦੇਸ਼ ਭਰ ਦੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੇ ਦਿਖਾ ਦਿੱਤਾ ਹੈ ਕਿ ਮੋਦੀ ਲਹਿਰ ਸਭ ਪਾਸੇ ਹੈ।

LEAVE A REPLY