ਰੂਸ ਵਿੱਚ ਮੈਟਰੋੋ ਧਮਾਕੇ

0
351

ਰੂਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੇਂਟ ਪੀਟਰਜ਼ਬਰਗ ਵਿੱਚ ਮੈਟਰੋ ਰੇਲ ਵਿੱਚ ਹੋਏ ਧਮਾਕੇ ਵਿੱਚ ਕਰੀਬ ਦਸ ਲੋਕ ਮਾਰੇ ਗਏ ਹਨ। ਇਹ ਧਮਾਕੇ ਤੋਂ ਬਾਅਦ ਭਗਦੜ ਮੱਚ ਗਈ ਜਿਸ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਇਹ ਧਮਾਕਾ ਟੈਕਨੋਲੌਜੀਕਲ ਇੰਸਟੀਚਿਊਟ ਮੈਟਰੋ ਸਟੇਸ਼ਨ ਦੇ ਪਲੇਟਫਾਰਮ ਉੱਤੇ ਹੋਇਆ। ਸਰਕਾਰੀ ਤੌਰ ਉੱਤੇ ਜਾਰੀ ਬਿਆਨ ਅਨੁਸਾਰ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਢਲੀ ਜਾਂਚ ਅਨੁਸਾਰ ਧਮਾਕਾ ਰੇਲ ਗੱਡੀ ਵਿੱਚ ਪਏ ਸਾਮਾਨ ਵਿੱਚ ਹੋਇਆ ਦੱਸਿਆ ਗਿਆ ਹੈ। ਰੂਸ ਦੇ ਐਮਰਜੈਂਸੀ ਸੇਵਾਵਾਂ ਵਿਭਾਗ ਦੇ ਸੂਤਰਾਂ ਅਨੁਸਾਰ ਮੁਢਲੀ ਜਾਂਚ ਦੌਰਾਨ ਕਰੀਬ ਦਸ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

LEAVE A REPLY