ਨਿਊਜ਼ੀਲੈਂਡ ’ਚ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਸ਼ਾਮਲ ਹੋਏ ਤਿੰਨ ਨੇਤਾ

0
658

ਨਿਊਜ਼ੀਲੈਂਡ ’ਚ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਸ਼ਾਮਲ ਹੋਏ ਤਿੰਨ ਨੇਤਾ
ਵੇਲਿੰਗਟਨ, 6 ਦਸੰਬਰ (ਯੂ. ਐਨ. ਆਈ.)—ਇਸ ਹਫਤੇ ਅਸਤੀਫਾ ਦੇ ਕੇ ਸਭ ਨੂੰ ਹੈਰਾਨ ਕਰ ਦੇਣ ਵਾਲੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਨ ਕੀ ਦੀ ਥਾਂ ਲੈਣ ਲਈ ਤਿੰਨ ਕੰਜ਼ਰਵੇਟਿਵ ਸੰਸਦ ਮੈਂਬਰ ਦੌੜ ‘ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰਾਂ ‘ਚ ਉਪ ਪ੍ਰਧਾਨ ਮੰਤਰੀ ਬਿਲ ਇੰਗਲਿਸ਼, ਸਿਹਤ ਮੰਤਰੀ ਜੋਨਾਥਨ ਕੋਲਮੈਨ ਅਤੇ ਕਰੈਕਸ਼ਨਜ਼ ਮੰਤਰੀ ਜੇ ਕਾਲਨਿਸ ਸ਼ਾਮਲ ਹਨ। ਨੈਸ਼ਨਲ ਪਾਰਟੀ ਦੇ ਕਈ ਹੋਰ ਸੰਸਦ ਮੈਂਬਰਾਂ ਮੁਤਾਬਕ ਉਹ ਵੀ ਦੌੜ ‘ਚ ਸ਼ਾਮਲ ਹੋ ਸਕਦੇ ਹਨ। ਨਿਊਜ਼ੀਲੈਂਡ ‘ਚ ਪ੍ਰਧਾਨ ਮੰਤਰੀ ਦੀ ਚੋਣ, ਸ਼ਾਸਨ ਕਰਨ ਵਾਲੀ ਪਾਰਟੀ ਦੇ ਉਚ ਸੰਸਦੀ ਮੈਂਬਰ ਕਰਦੇ ਹਨ, ਜੋ ਕਾਕਸ ਦਾ ਹਿੱਸਾ ਹੁੰਦੇ ਹਨ। ਕਾਕਸ 12 ਦਸੰਬਰ ਨੂੰ ਇੱਕ ਬੈਠਕ ‘ਚ ਮਤਦਾਨ ਕਰ ਸਕਦੀ ਹੈ। ਨਵੇਂ ਪ੍ਰਧਾਨ ਮੰਤਰੀ ਕੋਲ ਦੇਸ਼ ਚਲਾਉਣ ਲਈ ਕਰੀਬ 10 ਮਹੀਨੇ ਹੋਣਗੇ, ਜਿਸ ਤੋਂ ਬਾਅਦ ਅਗਲੇ ਸਾਲ ਸਧਾਰਨ ਚੋਣ ਹੋਣੀ ਹੈ। ਜਾਨ ਕੀ ਅੱਠ ਸਾਲ ਤੱਕ ਮਸ਼ਹੂਰ ਨੇਤਾ ਰਹੇ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਲਗਾਤਾਰ ਚੌਥੀ ਵਾਰ ਅਗਲੇ ਸਾਲ ਸਧਾਰਨ ਚੋਣ ‘ਚ ਫਿਰ ਤੋਂ ਹਿੱਸਾ ਲੈ ਸਕਦੇ ਹਨ ਪਰ ਸੋਮਵਾਰ ਨੂੰ ਅਚਾਨਕ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।

LEAVE A REPLY