ਚਹਿਲ ਵੈਲਫੇਅਰ ਟਰੱਸਟ ਦੇ ਪਹਿਲੇ ਸਮਾਗਮ ਨੇ ਇਕੱਠ ਪੱਖੋਂ ਤੋੜੇ ਸਾਰੇ ਰਿਕਾਰਡ

0
739

ਐਤਵਾਰ ਨੂੰ ਚਹਿਲ ਵੈਲਫੇਅਰ ਟਰੱਸਟ ਵੱਲੋਂ ਕੀਤੇ ਗਏ ਇਕ ਨਿਵੇਕਲੀ ਕਿਸਮ ਦੇ ਸਮਾਗਮ ਵਿਚ 400 ਦੇ ਕਰੀਬ ਲੋਕ ਭਲਾਈ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ 100 ਤੋਂ ਵੱਧ ਯੂਥ ਤੇ ਸਪੋਰਟਸ ਕਲੱਬਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕਲੱਬਾਂ ਨੂੰ ਸਮਾਜ ਸੇਵਕ ਕਾਰਜਾਂ ਵਿਚ ਹੋਰ ਵੀ ਚੰਗੀਆਂ ਪਿਰਤਾਂ ਪਾਉਣ ਦੀ ਹੱਲਾਸ਼ੇਰੀ ਸੱਦਾ ਦਿੱਤਾ ਗਿਆ ਕਿ ਨੌਜਵਾਨਾਂ ਦੀ ਦਲੇਰੀ ਨਾਲ ਹੀ ਮਾਨਸਾ ਵਰਗੇ ਖੇਤਰ ਦਾ ਪਛੜੇਪਣ ਵਰਗਾ ਦਾਗ ਧੋਤਾ ਜਾ ਸਕਦਾ ਹੈ।
ਇਹ ਸਨਮਾਨ ਨਵੀਂ ਅਨਾਜ ਮੰਡੀ ਵਿਖੇ ਹੋਏ ਵੱਡੇ ਇਕੱਠ ਵਾਲੇ ਸਮਾਗਮ ਵਿਚ ਬਿਕਰਮਜੀਤ ਇੰਦਰ ਸਿੰਘ ਚਹਿਲ, ਚੇਅਰਮੈਨ ਚਹਿਲ ਵੈਲਫੇਅਰ ਟਰੱਸਟ ਵੱਲੋਂ ਕੀਤਾ ਗਿਆ। ਚਹਿਲ ਨੇ ਇਨ੍ਹਾਂ ਸੰਸਥਾਵਾਂ ਨੂੰ ਉਨ੍ਹਾਂ ਦੁਆਰਾ ਕੀਤੇ ਗਏ ਲੋਕ ਭਲਾਈ ਕਾਰਜਾਂ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਕਿਹਾ ਕਿ ਲੋਕਾਂ ਨੇ ਇਸ ਸਮਾਗਮ ਵਿਚ ਜਿਹੜਾ ਹਜ਼ੂਮ ਦੇ ਰੂਪ ਵਿਚ ਸਮੱਰਥਨ ਦਿੱਤਾ, ਉਨਾਂ ਉਨਾਂ ਲਈ ਅੱਗੇ ਤੋਂ ਅਜਿਹੇ ਕਾਰਨ ਕਰਨ ਦਾ ਹੌਂਸਲਾ ਬਖ਼ਸ਼ਦਾ ਹੈ,ਜਿਸਦਾ ਸਦਕਾ ਉਹ ਇਹ ਕਾਰਜ ਹੋਰ ਤਕੜੇ ਹੋ ਕੇ ਵਿਢਣਗੇ। ਇਸ ਤੋਂ ਪਹਿਲਾਂ ਪਿੰਡਾਂ ਦੇ ਵਸਿੰਦੇ ਵੀ ਇਸ ਰੈਲੀ ਵਿਚ ਬੱਸਾਂ ਰਾਹੀਂ ਹੁੰਮ-ਹੁੰਮਾਕੇ ਪਹੁੰਚੇ। ਲੋਕਾਂ ਨੂੰ ਜਿਥੇ ਜਗ੍ਹਾ ਮਿਲੀ, ਉਥੇ ਬੈਠ ਗਏ। ਜਦੋਂ ਅਨਾਜ ਮੰਡੀ ਦੀਆਂ ਸਾਰੀਆਂ ਛੱਤਾਂ ਵੀ ਭਰ ਗਈਆਂ ਤਾਂ ਲੋਕ ਆਪਣੇ ਸਾਧਨਾਂ ਉਤੇ ਚੜ੍ਹਕੇ ਰੈਲੀ ਦਾ ਲੁਤਫ ਲਿਆ। 
ਇਸ ਮੌਕੇ ਇਨ੍ਹਾਂ ਗਾਇਕਾਂ ਨੇ ਚਹਿਲ ਵੈਲਫੇਅਰ ਟਰੱਸਟ ਵੱਲੋਂ ਕੀਤੇ ਜਾ ਰਹੇ ਸਿਹਤ ਸੁਧਾਰ, ਵਿੱਦਿਅਕ ਅਤੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਹੋਰ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਚਹਿਲ ਵੈਲਫੇਅਰ ਟਰੱਸਟ ਤੋਂ ਸਿੱਖਿਆ ਲੈ ਕੇ ਇਹੋ-ਜਿਹੇ ਸ਼ਲਾਘਾਯੋਗ ਲੋਕ ਭਲਾਈ ਕਾਰਜ ਕਰਨੇ ਚਾਹੀਦੇ ਹਨ। ਇਸ ਟਰੱਸਟ ਵੱਲੋਂ ਜਿੰਮ ਦੀ ਸ਼ਾਖਾਵਾਂ ਮਾਨਸਾ, ਭੀਖੀ ਅਤੇ ਜੋਗਾ ਵਿਖੇ ਖੋਲੀਆਂ ਹੋਈਆਂ ਹਨ, ਪੂਰਣ ਕੰਪਿਊਟਰਰਾਈਜਡ ਪੈਥ ਲੈਬਾਰਟਰੀ ਖੋਲੀ ਗਈ ਹੈ, ਜੋ ਜਰੂਰਤਮੰਦਾਂ ਅਤੇ ਪਿਛੜੇ ਲੋਕਾਂ ਦੀ ਸੇਵਾ ਵਿਚ ਮੁਫਤ ਮੈਡੀਕਲ ਟੈਸਟ ਕਰਦੀ ਹੈ। ਇਸ ਤੋਂ ਇਲਾਵਾ ਮੁਫਤ ਅੱਖਾਂ ਦਾ ਚੈਕਅੱਪ ਅਤੇ ਮੁਫਤ ਐਨਕਾਂ ਵੀ ਵੰਡੀਆਂ ਜਾ ਰਹੀਆਂ ਹਨ, ਜਦੋਂ ਕਿ ਮੱਛਰ ਮਾਰ ਸਪਰੇਅ ਕਰਨ ਵਾਲੇ ਤਿੰਨ ਵਹੀਕਲ ਵੀ ਲਗਾਏ ਗਏ ਹਨ। ਚਹਿਲ ਵੈਲਫੇਅਰ ਟਰੱਸਟ ਵੱਲੋਂ ਇੰਗਲਿਸ਼ ਸਪੀਕਿੰਗ ਕੋਰਸ ਸੈਂਟਰ, ਜੋ ਬਾਹਰ ਜਾਕੇ ਵਸਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਦੀ ਮੱਦਦ ਲਈ ਖੋਲੇ ਗਏ ਹਨ, ਜਿਸ ਲਈ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਮੁੰਡੇ-ਕੁੜੀਆਂ ਦੀ ਸਭ ਤੋਂ ਵੱਧ ਦਿਲਚਸਪੀ ਹੈ।  
ਇਹ ਸਮਾਗਮ ਟਰੱਸਟ ਨਾਲ ਮਾਨਸਾ ਦੇ 25 ਹਜਾਰ ਪਰਿਵਾਰਾਂ ਦੇ ਮੈਂਬਰ ਬਣਨ ਦੀ ਖੁਸ਼ੀ ਵਿਚ ਕਰਵਾਇਆ ਗਿਆ। ਇਸ ਭਾਰੀ ਮੇਲੇ ਵਿਚ ਪੰਜਾਬੀ ਸੱਭਿਆਚਾਰ ਦੇ ਰਾਖੇ ਗੁਰਦਾਸ ਮਾਨ ਵੱਲੋਂ ਆਪਣੀਆਂ ਬਿਹਤਰੀਣ ਪੇਸ਼ਕਸਾਂ ਦਿੱਤੀਆਂ ਗਈਆਂ। ਪ੍ਰੋਗਰਾਮ ਦੀ ਸ਼ੁਰੂਆਤ ਭੰਗੜਾ ਸਮਰਾਟ ਪੰਮੀ ਬਾਈ ਨੇ ਕੀਤੀ ਅਤੇ ਲੋਕਾਂ ਨੂੰ ਆਪਣੇ ਮਸ਼ਹੂਰ ਗੀਤਾਂ ਨਾਲ ਨੱਚਣ ‘ਤੇ ਮਜਬੂਰ ਕਰ ਦਿੱਤਾ। ਲੋਕ ਵਾਰ-ਵਾਰ ਆਪਣੀ ਪਸੰਦੀ ਦੇ ਗੀਤ ਸੁਣਨ ਲਈ ਸਿਫਾਰਿਸ਼ਾਂ ਕਰਦੇ ਰਹੇ। ਗੁਰਦਾਸ ਮਾਨ ਵੱਲੋਂ ਉਨ੍ਹਾਂ ਦੀਆਂ ਸਿਫਾਰਿਸ਼ਾਂ ‘ਤੇ ਬਕਾਇਦਾ ਫੁੱਲ ਚੜ੍ਹਾਏ ਜਾਂਦੇ ਰਹੇ। ਉਨ੍ਹਾਂ ਜਦੋਂ ਇਹ ਗਾਇਆ ਕਿ ‘ਸੱਜਣਾ ਵੇ ਸਾਨੂੰ ਤੇਰੇ ਸ਼ਹਿਰ ਵਾਲੀ ਕਿੰਨੀ ਸੋਹਣੀ ਲੱਗਦੀ ਦੁਪਹਿਰ’ ਤਾਂ ਨੌਜਵਾਨਾਂ ਨੇ ਸਭ ਤੋਂ ਵੱਧ ਕਿਲਕਾਰੀਆਂ ਮਾਰੀਆਂ ਅਤੇ ਉਨ੍ਹਾਂ ਨੂੰ ਇਉਂ ਜਾਪ ਰਿਹਾ ਸੀ ਜਿਵੇਂ ਗੁਰਦਾਸ ਮਾਨ ਇਹ ਗੀਤ ਟਰੱਸਟ ਦੇ ਚੇਅਰਮੈਨ ਬਿਕਰਮ ਚਹਿਲ ਨੂੰ ਸੰਬੋਧਨ ਕਰਕੇ ਹੀ ਗਾ ਰਿਹਾ ਹੋਵੇ।

LEAVE A REPLY