ਅੰਤੋਨੀਓ ਗੁਟੇਰੇਜ਼ ਦਾ ਸੰਯੁਕਤ ਰਾਸ਼ਟਰ ਮੁਖੀ ਬਣਨਾ ਤੈਅ

0
463

ਪੁਰਤਗਾਲ ਦੇ ਸਾਬਕਾ ਪ੍ਰਧਾਨ ਮੰਤਰੀ ਅੰਤੋਨੀਓ ਗੁਟੇਰੇਜ਼ ਦਾ ਅਗਲਾ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਬਣਨਾ ਉਸ ਵੇਲੇ ਤੈਅ ਹੋ ਗਿਆ ਜਦੋਂ ਛੇਵੀਂ ਵਾਰ ਦੀ ਵੋਟਿੰਗ ਵਿੱਚ ਸੁਰੱਖਿਆ ਕੌਂਸਲ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਉਮੀਦਵਾਰ ਚੁਣ ਲਿਆ। ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਤੇ ਅਕਤੂਬਰ ਮਹੀਨੇ ਲਈ ਸੁਰੱਖਿਆ ਕੌਂਸਲ ਦੇ ਪ੍ਰਧਾਨ ਵਿਤਲੀ ਚੁਰਕਿਨ ਨੇ ਐਲਾਨ ਕੀਤਾ ਕਿ ਛੇਵੀਂ ਵਾਰ ਦੀ ਵੋਟਿੰਗ ਬਾਅਦ ਗੁਟੇਰੇਜ਼ ਸਭ ਦੇ ਹਰਮਨ ਪਿਆਰੇ ਉਮੀਦਵਾਰ ਵੱਜੋਂ ਉਭਰੇ। 67 ਸਾਲਾ ਗੁਟੇਰੇਜ਼ ਨੂੰ 13 ਵੋਟਾਂ ਮਿਲੀਆਂ ਤੇ ਦੋ ਨੇ ਵੋਟਾਂ ਵਿੱਚ ਹਿੱਸਾ ਨਹੀਂ ਲਿਆ। ਹੁਣ ਭਲਕੇ ਸੁਰੱਖਿਆ ਕੌਂਸਲ ਵਿੱਚ ਉਨ੍ਹਾਂ ਦੇ ਨਾਲ ’ਤੇ ਮੋਹਰ ਸਿਰਫ਼ ਰਸਮ ਹੀ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੀ ਅਗਲੀ ਮਹਿਲਾ ਸਕੱਤਰ ਜਨਰਲ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ।

LEAVE A REPLY