ਦਿੱਲੀ ਵਿਧਾਨ ਸਭਾ ਸੈਸ਼ਨ ’ਚ ਸਰਜੀਕਲ ਕਾਰਵਾਈ ਦੇ ਹੱਕ ਵਿੱਚ ਮਤੇ ਪਾਸ

0
788
New Delhi: Delhi Chief Minister Arvind Kejriwal speak in one-day special session of Delhi assembly at Vidhan Sabha in New Delhi on Friday. PTI Photo(PTI9_30_2016_000176B)

ਦਿੱਲੀ ਵਿਧਾਨ ਸਭਾ ਦੇ ਅੱਜ ਵਿਸ਼ੇਸ਼ ਸੈਸ਼ਨ ਵਿੱਚ ਬੀਤੇ ਦਿਨੀਂ ਐਲਾਨੇ ਮੁੱਦਿਆਂ ਨੂੰ ਲਾਂਭੇ ਕਰਦੇ ਹੋਏ ਭਾਰਤੀ ਫ਼ੌਜ ਵੱਲੋਂ ਅਸਲ ਕੰਟਰੋਲ ਰੇਖਾ ਤੋਂ ਪਾਰ ਪਾਕਿਸਤਾਨੀ ਦੇ ਖੇਤਰ ਵਿੱਚ ਕੀਤੀ ਸਰਜੀਕਲ ਕਾਰਵਾਈ ਦੇ ਹੱਕ ਵਿੱਚ ਮਤੇ ਪਾਸ ਕੀਤੇ ਗਏ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਤਾ ਪੇਸ਼ ਕਰਦੇ ਹੋਏ ਕਿਹਾ ਕਿ ਸਭ ਪ੍ਰਧਾਨ ਮੰਤਰੀ, ਕੇਂਦਰ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰਾਲੇ, ਰੱਖਿਆ ਮੰਤਰੀ ਤੇ ਭਾਰਤੀ ਫ਼ੌਜ ਦੇ ਮੁਖੀ ਨੂੰ ਮੁਬਾਰਕਬਾਦ ਦਿੰਦੇ ਹਨ। ਇਸ ਮਤੇ ਵਿੱਚ ਕਿਸੇ ਦਾ ਵੀ ਵਿਅਕਤੀਗਤ ਨਾਂ ਸ਼ਾਮਲ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਨਾਂ ਭਾਜਪਾ ਵਿਧਾਇਕ ਦਲ ਨੇ ਨੇਤਾ ਵਜਿੰਦਰ ਗੁਪਤਾ ਦੇ ਆਖਣ ’ਤੇ ਪਾਇਆ ਗਿਆ। ਇਸ ਦੌਰਾਨ ਪਾਸ ਕੀਤੇ ਮਤਿਆਂ ਵਿੱਚ ਉੜੀ ’ਚ ਹੋਏ ਦਹਿਸ਼ਤਗਰਦੀ ਹਮਲੇ ਵਿੱਚ ਸ਼ਹੀਦ ਹੋਏ 19 ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਇਸ ਹਮਲੇ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਗਈ। ਇਸ ਮੌਕੇ ਭਾਰਤੀ ਫ਼ੌਜ ਦੀ ਬਹਾਦਰੀ ਸਲਾਹੀ ਗਈ ਤੇ ਪ੍ਰਧਾਨ ਮੰਤਰੀ ਸਮੇਤ ਉਨ੍ਹਾਂ ਦੇ ਮੰਤਰੀ ਮੰਡਲ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ ਕਿ ਦੁਸ਼ਮਣ ਫ਼ੌਜਾਂ ਨੂੂੰ ਸਰਹੱਦ ਪਾਰ ਜਾ ਕੇ ਦੇਸ਼ ਤੇ ਦੇਸ਼ਵਾਸੀਆਂ ਵੱਲੋਂ ‘ਕਰਾਰਾ ਜਵਾਬ’ ਦਿੱਤਾ ਗਿਆ ਹੈ। ਇਸ ਮੌਕੇ ਪੇਸ਼ ਕੀਤੇ ਮਤਿਆਂ ਬਾਰੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਕਿਰਤ ਮੰਤਰੀ ਗੋਪਾਲ ਰਾਇ ਤੇ ਕਪਿਲ ਮਿਸ਼ਰਾ ਵੀ ਸੰਖੇਪ ’ਚ ਬੋਲੇ। ਇਸ ਮਗਰੋਂ ਦਿੱਲੀ ਵਿੱਚ ਫੈਲੇ ਚਿਕੁਨਗੁਨੀਆ ਤੇ ਡੇਂਗੂ ਦੀ ਬਿਮਾਰੀ ਬਾਰੇ ਵਿਧਾਨ ਸਭਾ ਵਿੱਚ ਚਰਚਾ ਕੀਤੀ ਗਈ ਤੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦਰਮਿਆਨ ਹਲਕੀ ਬਹਿਸ ਹੋਈ। ਇਸ ਮੌਕੇ ‘ਆਪ’ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਮਹੁੱਲਾ ਕਲੀਨਿਕਾਂ ਨੂੰ ਸਿਆਸਤ ਵਿੱਚ ਨਾ ਘੜੀਸਣ ਦੀ ਨਸੀਹਤ ਭਾਜਪਾ ਨੂੰ ਦਿੱਤੀ ਗਈ। ਇਸ ਮੌਕੇ ਸਿਹਤ ਮੰਤਰਾਲਾ ਦੇਖ ਰਹੇ ਸਤਿੰਦਰ ਜੈਨ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਨੂੰ ਦੇਸ਼ ਵਿਦੇਸ਼ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿੱਲੀ ਸਰਕਾਰ ਨੇ ਡੇਂਗੂ ਤੇ ਚਿਕੁਨਗੁਨੀਆ ਫੈਲਣ ਦਾ ਠੀਕਰਾ ਦਿੱਲੀ ਨਗਰ ਨਿਗਮਾਂ (ਐਮਸੀਡੀਜ਼) ਸਿਰ ਭੰਨਿਆ ਪਰ ਭਾਜਪਾ ਵਿਧਾਇਕ ਵੱਲੋਂ ਭਾਜਪਾ ਦੀ ਸੱਤਾ ਹੇਠ ਕਾਰਜਸ਼ੀਲ ਐਮਸੀਡੀਜ਼ ਵੱਲੋਂ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਸ਼ੁਰੂ ਤੋਂ ਕੰਮ ਕਰਨ ਦਾ ਦਾਅਵਾ ਕੀਤਾ ਗਿਆ।

LEAVE A REPLY