ਅਕਸ਼ੈ ਕੁਮਾਰ ਨੇ ਕੀਤਾ ਅਜਿਹਾ ਨੇਕ ਕੰਮ, ਜਾਣ ਕੇ ਤੁਸੀਂ ਵੀ ਕਰੋਗੇ ਪ੍ਰਸ਼ੰਸਾਂ

0
1445

ਨਵੀਂ ਦਿੱਲੀ —ਬਾਲੀਵੁੱਡ ‘ਚ ਖਿਲਾੜੀ ਨਾਂ ਨਾਲ ਮਸ਼ਹੂਰ ਅਕਸ਼ੈ ਕੁਮਾਰ ਜਿਨ੍ਹੇ ਵਧੀਆ ਅਭਿਨੇਤਾ ਹੈ, ਉਸ ਤੋਂ ਵੀ ਜ਼ਿਆਦਾ ਵਧੀਆ ਵਿਅਕਤੀ ਹੈ। ਇਸ ਗੱਲ ਨੂੰ ਉਨ੍ਹਾਂ ਨੇ ਕਈ ਮੌਕਿਆ ‘ਤੇ ਸਾਬਿਤ ਵੀ ਕੀਤਾ ਹੈ। ਇਕ ਪਾਸੇ ਜਿੱਥੇ ਉੜੀ ਅੱਤਵਾਦੀ ਹਮਲੇ ‘ਚ ਸ਼ਹੀਦਾਂ ਲਈ ਹਰ ਕੋਈ ਦੁੱਖ ਪ੍ਰਗਟ ਕਰ ਹੈ ਤਾਂ ਉਥੇ ਅਕਸ਼ੈ ਨੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਤੋਂ 10 ਲੱਖ ਰੁਪਏ ਦੀ ਮਦਦ ਕੀਤੀ ਹੈ।

ਇਸ ਮੌਕੇ ‘ਤੇ ਅਕਸ਼ੈ ਨੇ ਕਿਹਾ, ”ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਮੈਡਲ ਅਤੇ ਪੁਰਸਕਾਰ ਦੇਣਾ ਵਧੀਆ ਹੈ ਪਰ ਇਹ ਮੈਡਲ ਤੇ ਪੁਰਸਕਾਰ ਕਾਫੀ ਨਹੀਂ ਹਨ। ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਹੋਰ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਪੈਸਿਆ ਦੀ ਵੀ ਜ਼ਰੂਰਤ ਹੈ।

ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਦੀ ਦਰਿਆਦਿਲੀ ਹਰ ਕਿਸੇ ਲਈ ਮਿਸਾਲ ਹੈ। ਸ਼ਹੀਦਾਂ ਦੇ ਪਰਿਵਾਰ ਵਾਲੇ ਅਕਸ਼ੈ ਦੇ ਇਸ ਨੇਕ ਕੰਮ ਦੀ ਪ੍ਰਸ਼ੰਸਾਂ ਨਾਲ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਨ। ਉੜੀ ਅੱਤਵਾਦੀ ਹਮਲੇ ਤੋਂ ਬਾਅਦ ਹੀ ਰਾਜਨੀਤਿਕ ਦਲ ਤੋਂ ਲੈ ਕੇ ਬਾਲੀਵੁੱਡ ਦੁਨੀਆ ਤੋਂ ਖੂਬ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ ਪਰ ਅਕਸ਼ੈ ਕੁਮਾਰ ਦਾ ਇਹ ਕਦਮ ਅਸਲ ‘ਚ ਪ੍ਰਸ਼ੰਸਾਂ ਦੇ ਕਾਬਿਲ ਹੈ।

LEAVE A REPLY